ਖੇਤ ਮਜ਼ਦੂਰ ਜਥੇਬੰਦੀਆਂ ਨੇ ਫਿਲੌਰ-ਲੁਧਿਆਣਾ ਹਾਈਵੇਅ ''ਤੇ ਦਿੱਤਾ ਧਰਨਾ, ਜਾਣੋ ਪੂਰਾ ਮਾਮਲਾ

09/16/2022 5:21:21 PM

ਫਿਲੌਰ (ਮੁਨੀਸ਼ ਬਾਵਾ)- ਸੱਤ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅਗਵਾਈ ‘ਚ ਕੱਲ੍ਹ ਤੋਂ ਚਲਦੇ ਧਰਨੇ ਦੇ ਦੂਜੇ ਦਿਨ ਜਥੇਬੰਦੀਆਂ ਦੇ ਆਗੂਆਂ ਨੇ ਅਲਟੀਮੇਟਮ ਦਿੰਦੇ ਹੋਏ ਐਲਾਨ ਕੀਤਾ ਸੀ ਕਿ ਦੋ ਵਜੇ ਤੱਕ ਇਨਸਾਫ਼ ਉਡੀਕਣ ਉਪਰੰਤ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਬੁੱਧਵਾਰ ਰਾਤ ਨੂੰ ਸੰਗਰੂਰ ਧਰਨੇ ਤੋਂ ਆ ਰਹੇ ਦੋ ਮਜ਼ਦੂਰਾਂ ਦੀ ਮੌਤ ਉਪਰੰਤ ਕੱਲ੍ਹ ਤੋਂ ਸਥਾਨਕ ਐੱਸ. ਡੀ. ਐੱਮ. ਦਫ਼ਤਰ ਅੱਗੇ ਉਕਤ ਮੋਰਚੇ ਦੀ ਅਗਵਾਈ ‘ਚ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਚੱਲ ਰਿਹਾ ਹੈ।

ਅੱਜ ਸਵੇਰੇ ਆਗੂਆਂ ਦੀ ਸਥਾਨਕ ਅਧਿਕਾਰੀਆਂ ਨਾਲ ਗੱਲਬਾਤ ਹੋਈ, ਜਿਸ ਦਾ ਕੋਈ ਸਿੱਟਾ ਨਹੀਂ ਨਿਕਲਿਆ। ਅੱਜ 2:30ਵਜੇ ਦੇ ਕਰੀਬ ਜਥੇਬੰਦੀਆਂ ਨੇ ਇੱਕਠੀਆਂ ਹੋ ਕੇ ਰੋਸ ਮਾਰਚ ਕਰਦਿਆਂ ਫਿਲੌਰ-ਲੁਧਿਆਣਾ ਹਾਈਵੇਅ ਜਾਮ ਕਰਕੇ ਪੰਜਾਬ ਪੁਲਸ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ।  ਆਗੂਆਂ ਨੇ ਦੱਸਿਆ ਕਿ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨੇਗੀ, ਉਨ੍ਹਾਂ ਚਿਰ ਸਾਡਾ ਧਰਨਾ ਜਾਰੀ ਰਹੇਗਾ। 

ਇਹ ਵੀ ਪੜ੍ਹੋ: ਮੇਹਟੀਆਣਾ ਵਿਖੇ ਕਰੰਟ ਲੱਗਣ ਨਾਲ 23 ਸਾਲਾ ਨੌਜਵਾਨ ਦੀ ਮੌਤ, ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ

ਡੇਢ ਘੰਟਾ ਪੱਕੇ ਤੌਰ 'ਤੇ ਹਾਈਵੇਅ ਰਿਹਾ ਬੰਦ 
ਲੰਮੇ ਲੱਗੇ ਜਾਮ ਨਾਲ ਆਉਣ ਜਾਣ ਵਾਲੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਜਥੇਬੰਦੀਆਂ ਵੱਲੋਂ ਮ੍ਰਿਤਕ ਪਰਿਵਾਰਾਂ ਦੇ ਵਾਰਸਾਂ ਲਈ 10-10 ਲੱਖ ਰੁਪਏ ਅਤੇ ਨੌਕਰੀ ਦੀ ਮੰਗ ਰੱਖੀ ਗਈ ਹੈ। ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਸਿਫ਼ਾਰਿਸ਼ ਭੇਜ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਜਲੰਧਰ ਦੇ ਜੋਤੀ ਚੌਂਕ ’ਚ ਨਸ਼ੇ ’ਚ ਟੱਲੀ ਨੌਜਵਾਨ ਦਾ ਹਾਈ ਵੋਲਟੇਜ ਡਰਾਮਾ, ਪੁਲਸ ਦੇ ਵੀ ਛੁੱਟੇ ਪਸੀਨੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri