ਦੀਪਸਿੰਘਵਾਲਾ ਕੋਲ ਸਡ਼ਕ ਚੌਡ਼ੀ ਕਰਨ ਦਾ ਕੰਮ ਠੰਡੇ ਬਸਤੇ ’ਚ

04/20/2019 4:47:06 AM

ਫਰੀਦਕੋਟ (ਪਰਮਜੀਤ)-ਸਡ਼ਕ ਚੌਡ਼ੀ ਕਰਨ ਦੇ ਕੰਮ ਰੁਕਣ ਕਾਰਨ ਰਾਹੀਗਰ ਪ੍ਰੇਸ਼ਾਨ ਹੋ ਰਹੇ ਹਨ ਅਤੇ ਹੁਣ ਕਣਕ ਦੇ ਸੀਜ਼ਨ ਦੌਰਾਨ ਸਡ਼ਕ ਦੇ ਕੰਢੇ ਡੂੰਘੇ ਹੋਣ ਕਾਰਨ ਕਿਸੇ ਸਮੇਂ ਵੀ ਹਾਦਸਾ ਵਾਪਰ ਸਕਦਾ ਹੈ ਅਤੇ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਦੁਕਾਨਦਾਰਾਂ ਵੱਲੋਂ ਆਪਣੇ ਪੱਧਰ ’ਤੇ ਸਡ਼ਕ ਦੇ ਬਰਮ ਬਰਾਬਰ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਫਰੀਦਕੋਟ ਤੋਂ ਗੁਰੂਹਰਸਹਾਏ ਤੱਕ ਸਡ਼ਕ ਚੌਡ਼ੀ ਕਰਨ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ ਪਰ ਕੁਝ ਹੀ ਸਮੇਂ ਬਾਅਦ ਇਹ ਠੰਡੇ ਬਸਤੇ ’ਚ ਪੈ ਗਿਆ ਹੈ। ਸਾਦਿਕ ਨੇਡ਼ੇ ਪਿੰਡ ਦੀਪਸਿੰਘਵਾਲਾ ਵਿਖੇ ਸਡ਼ਕ ਦੇ ਕੰਢਿਆਂ ਤੋਂ ਲਗਭਗ 3 ਫੁੱਟ ਤੱਕ ਦੀਆਂ ਸਾਈਡਾਂ ਨੂੰ ਪੁੱਟ ਕੇ ਉਸ ’ਚ ਪੱਥਰ ਪਾ ਕੇ ਉਸ ਨੂੰ ਅੱਧ-ਵਿਚਕਾਰ ਹੀ ਛੱਡਿਆ ਗਿਆ। ਦੁਕਾਨਦਾਰਾਂ ਨੇ ਦੱਸਿਆ ਕਿ ਟੋਏ ਪੁੱਟੇ ਹੋਣ ਕਾਰਨ ਗਾਹਕ ਨੂੰ ਦੁਕਾਨਾਂ ’ਤੇ ਆਉਣ ਦੀ ਬਹੁਤ ਵੱਡੀ ਮੁਕਸ਼ਲ ਆਉਂਦੀ ਸੀ ਅਤੇ ਵ੍ਹੀਕਲ ਲੰਘਣੇ ਹੋਰ ਵੀ ਮੁਸ਼ਕਲ ਹੋ ਗਏ ਸਨ। ਪਿਛਲੇ ਲਗਭਗ 10 ਦਿਨਾਂ ਤੋਂ ਸਡ਼ਕ ਬਣਾਉਣ ਦਾ ਕੰਮ ਬੰਦ ਹੋਣ ਕਰ ਕੇ ਦੁਕਾਨਦਾਰਾਂ ਵੱਲੋਂ ਟੋਇਆਂ ਨੂੰ ਭਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੀ ਹਾਡ਼ੀ ਦਾ ਸੀਜ਼ਨ ਸ਼ੁਰੂ ਹੋ ਚੁਕਿਆ ਹੈ ਅਤੇ ਕਿਸਾਨਾਂ ਨੇ ਆਪਣੀ ਫਸਲ ਲੈ ਕੇ ਮੰਡੀ ’ਚ ਆਉਣਾ ਹੈ ਉਥੇ ਹੀ ਬੋਰੀਆਂ ਦੇ ਟਰੱਕ ਭਰ ਕੇ ਗੋਦਾਮਾਂ ਨੂੰ ਜਾਣੇ ਹਨ। ਇਸ ਲਈ ਸਡ਼ਕ ਨੂੰ ਜਲਦੀ ਤੋਂ ਜਲਦੀ ਮੁਕੰਮਲ ਕੀਤੇ ਜਾਵੇ।