ਕੈਂਪ ’ਚ 130 ਮਰੀਜ਼ਾਂ ਦੀ ਜਾਂਚ

03/26/2019 5:09:45 AM

ਫਰੀਦਕੋਟ (ਨਰਿੰਦਰ)-ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਕੋਟਕਪੂਰਾ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਮੁਫ਼ਤ ਮੈਡੀਕਲ ਜਾਂਚ ਕੈਂਪ ਬਾਬਾ ਜੀਵਨ ਸਿੰਘ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਸਿਵਲ ਹਸਪਤਾਲ, ਕੋਟਕਪੂਰਾ ਦੇ ਸਹਿਯੋਗ ਨਾਲ ਲਾਇਆ ਗਿਆ। ਇਸ ਮੌਕੇ ਐੱਸ. ਐੱਮ. ਓ. ਡਾ. ਕੁਲਦੀਪ ਧੀਰ, ਡਾ. ਕਰਮਜੀਤ ਕੌਰ, ਡਾ. ਪੰਕਜ ਬਾਂਸਲ ਅਤੇ ਡਾ. ਵਿਕਰਮਜੀਤ ਜਿੰਦਲ ਪਹੁੰਚੇ। ਪ੍ਰਧਾਨ ਚਰਨਦਾਸ ਗਰਗ ਨੇ ਦੱਸਿਆ ਕਿ ਕੈਂਪ ’ਚ ਡਾਕਟਰਾਂ ਦੀ ਟੀਮ ਨੇ 130 ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ। ਦੋਵਾਂ ਸੰਗਠਨਾਂ ਦੇ ਆਗੂਆਂ ਨੇ ਸਿਵਲ ਹਸਪਤਾਲ ਕੋਟਕਪੂਰਾ ਦੇ ਐੱਸ. ਐੱਮ. ਓ. ਡਾ. ਕੁਲਦੀਪ ਧੀਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਇਸ ਦੌਰਾਨ ਪ੍ਰਧਾਨ ਗੁਰਾਂਦਿੱਤਾ ਸਿੰਘ ਧਾਲੀਵਾਲ, ਬਜਰੰਗ ਦਲ ਦੇ ਮਿਲਨ ਪ੍ਰਮੱਖ ਪੰਜਾਬ ਮਨਵੀਰ ਰੰਗਾ, ਸੀਨੀਅਰ ਮੀਤ ਪ੍ਰਧਾਨ ਮਦਨ ਗੋਪਾਲ ਗਰਗ, ਸੈਕਟਰੀ ਰਾਮੇਸ਼ ਅਹੂਜਾ, ਕੈਸ਼ੀਅਰ ਰਾਜੇਸ਼ ਕੁਮਾਰ, ਪੀ. ਆਰ. ਓ. ਸਤਨਾਮ ਸਿੰਘ, ਸੁਨੀਲ ਕੁਮਾਰ ਬਾਂਸਲ, ਵਿਸ਼ਾਲ ਕੁਮਾਰ, ਸੁਰਿੰਦਰ ਕੁਮਾਰ, ਸੰਤੋਸ਼ ਕੁਮਾਰ ਮਦਾਨ, ਵੀਰੂ ਪਰਜਾਪਤੀ, ਹਿਰਦੇਪ੍ਰੀਤ ਸਿੰਘ ਆਦਿ ਮੌਜੂਦ ਸਨ।