ਯੂਥ ਅਕਾਲੀ ਦਲ ਵੱਲੋਂ ਜ਼ਿਲੇ ਦੇ 12 ਸਰਕਲ ਪ੍ਰਧਾਨ ਨਿਯੁਕਤ

03/26/2019 5:09:19 AM

ਫਰੀਦਕੋਟ (ਜ. ਬ.)-ਲੋਕ ਸਭਾ ਚੋਣਾਂ-2019 ਦੇ ਮੱਦੇਨਜ਼ਰ ਜਿੱਥੇ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਵੱਲੋਂ ਜਿੱਤ ਲਈ ਯਤਨ ਕੀਤੇ ਜਾ ਰਹੇ ਹਨ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਪਾਰਟੀ ਦੀ ਮਜ਼ਬੂਤੀ ਵਾਸਤੇ ਕੀਤੇ ਜਾ ਰਹੇ ਉਪਰਾਲਿਆਂ ਦੀ ਲਡ਼ੀ ’ਚ ਪਾਰਟੀ ਦੇ ਯੂਥ ਵਿੰਗ ਦੀ ਇਕ ਅਹਿਮ ਮੀਟਿੰਗ ਪਾਰਟੀ ਦੇ ਮੁੱਖ ਬੁਲਾਰੇ ਤੇ ਯੂਥ ਵਿੰਗ ਮਾਲਵਾ ਜ਼ੋਨ-1 ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਪਾਰਟੀ ਦੇ ਹਲਕਾ ਜੈਤੋ, ਕੋਟਕਪੂਰਾ ਅਤੇ ਫਰੀਦਕੋਟ ਦੇ 12 ਸਰਕਲਾਂ ਦੇ ਯੂਥ ਪ੍ਰਧਾਨ ਨਿਯੁਕਤ ਕੀਤੇ ਗਏ। ਇਸ ਸਮੇਂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਦੱਸਿਆ ਕਿ ਪਾਰਟੀ ਦੇ ਯੂਥ ਵਿੰਗ ਦੇ 12 ਸਰਕਲਾਂ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ’ਚ ਆਸ਼ੂ ਅਗਰਵਾਲ ਸ਼ਹਿਰੀ ਪ੍ਰਧਾਨ ਯੂਥ ਅਕਾਲੀ ਦਲ ਫਰੀਦਕੋਟ, ਮਨਿੰਦਰ ਸਿੰਘ ਸਰਕਲ ਪ੍ਰਧਾਨ ਫਰੀਦਕੋਟ ਦਿਹਾਤੀ, ਗੁਰਇੰਦਰ ਸਿੰਘ ਸਰਕਲ ਪ੍ਰਧਾਨ ਗੋਲੇਵਾਲਾ, ਸਵਰਨ ਸਿੰਘ ਸਰਕਲ ਪ੍ਰਧਾਨ ਪੱਖੀ ਕਲਾਂ, ਅਮਰਿੰਦਰ ਸਿੰਘ ਸਰਕਲ ਪ੍ਰਧਾਨ ਸਾਦਿਕ, ਬਲਦੀਪ ਸਿੰਘ ਸਰਕਲ ਪ੍ਰਧਾਨ ਕੋਟਕਪੂਰਾ ਦਿਹਾਤੀ, ਦਵਿੰਦਰ ਸਿੰਘ ਸਰਕਲ ਪ੍ਰਧਾਨ ਵਾਂਦਰ ਜਟਾਣਾ, ਹਰਵਿੰਦਰ ਸਿੰਘ ਕਲੇਰ ਸਰਕਲ ਪ੍ਰਧਾਨ ਮੰਡਵਾਲਾ, ਜਗਸੀਰ ਸਿੰਘ ਬਾਜਾਖਾਨਾ ਸਰਕਲ ਪ੍ਰਧਾਨ ਬਾਜਾਖਾਨਾ, ਲਵਪ੍ਰੀਤ ਸਿੰਘ ਰੋਡ਼ੀਕਪੂਰਾ ਸਰਕਲ ਪ੍ਰਧਾਨ ਜੈਤੋ ਦਿਹਾਤੀ, ਹਰਪ੍ਰੀਤ ਸਿੰਘ ਸਰਕਲ ਪ੍ਰਧਾਨ ਜੈਤੋ ਸ਼ਹਿਰੀ ਅਤੇ ਸੁਖਜਿੰਦਰ ਸਿੰਘ ਧਾਲੀਵਾਲ ਨੂੰ ਸਰਕਲ ਪ੍ਰਧਾਨ ਯੂਥ ਅਕਾਲੀ ਦਲ ਰਾਮੇਆਣਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਨਵ-ਨਿਯੁਕਤ ਸਰਕਲਾਂ ਦੇ ਪ੍ਰਧਾਨ ਲੋਕ ਸਭਾ ਚੋਣਾਂ ’ਚ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਇਸ ਦੌਰਾਨ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਸਤੀਸ਼ ਗਰੋਵਰ, ਸੂਬਾ ਸਿੰਘ ਬਾਦਲ ਸੀਨੀਅਰ ਅਕਾਲੀ ਆਗੂ, ਕੁਲਤਾਰ ਸਿੰਘ ਬਰਾਡ਼ ਸੀਨੀਅਰ ਅਕਾਲੀ ਆਗੂ, ਗੁਰਕੰਵਲ ਸਿੰਘ ਜ਼ਿਲਾ ਪ੍ਰਧਾਨ, ਬੀਕਾ ਰੋਮਾਣਾ ਸਕੱਤਰ ਜਨਰਲ ਯੂਥ ਅਕਾਲੀ ਦਲ ਮਾਲਵਾ ਜ਼ੋਨ-1, ਜੋਗਿੰਦਰ ਸਿੰਘ ਪੰਜਗਰਾਈਂ ਸਾਬਕਾ ਵਿਧਾਇਕ, ਗੁਰਮੀਤ ਸਿੰਘ ਸਾਧੂਵਾਲਾ, ਸੁਖਵਿੰਦਰ ਸਿੰਘ ਸੁੱਖਾ ਆਦਿ ਹਾਜ਼ਰ ਸਨ।