ਮੁਫਤ ਮੈਡੀਕਲ ਕੈਂਪ ’ਚ 255 ਮਰੀਜ਼ਾਂ ਦੀ ਜਾਂਚ

03/26/2019 5:09:11 AM

ਫਰੀਦਕੋਟ (ਨਰਿੰਦਰ)-ਪਿੰਡ ਪੱਕਾ ਵਿਖੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੋਸਾਇਟੀ ਵੱਲੋਂ ਆਈ ਡਰੀਮ ਗਰੁੱਪ (ਯੂ. ਕੇ.) ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਡਾ. ਸੁਰੇਸ਼ ਕੁਮਾਰ, ਡਾ. ਗੁਲਸ਼ਨ ਠਾਕੁਰ, ਡਾ. ਸੋਨੀਆ, ਡਾ. ਜਗਨ ਕੌਰ ਅਤੇ ਡਾ. ਕੁਲਜੀਤ ਵੱਲੋਂ 255 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਲੋਡ਼ਵੰਦਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪ ਦੀ ਸ਼ੁਰੂਆਤ ਗ੍ਰਾਮ ਪੰਚਾਇਤ ਦੇ ਸਰਪੰਚ ਗੁਰਦੇਵ ਸਿੰਘ ਵੱਲੋਂ ਪੰਚਾਇਤ ਮੈਂਬਰ ਦੇਵ ਸਿੰਘ, ਚਮਕੌਰ ਸਿੰਘ ਅਤੇ ਸਮੂਹ ਸੇਖੋਂ ਪਰਿਵਾਰ ਦੀ ਮੌਜੂਦਗੀ ’ਚ ਕੀਤੀ ਗਈ। ਇਸ ਕੈਂਪ ਦੌਰਾਨ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਸੁਖਵੰਤ ਸਿੰਘ, ਸੀਪਾ ਸਿੰਘ, ਰਾਜਦੀਪ ਸਿੰਘ, ਹਰਜੀਤ ਸਿੰਘ, ਗੁਰਜਿੰਦਰ ਸਿੰਘ, ਬੁੱਬੂ ਸੇਖੋਂ, ਚੰਨੀ ਸਰਾਂ, ਸੁਖਵੀਰ ਸਰਾਂ ਅਤੇ ਸੁੱਖਾ ਸੇਖੋਂ ਨੇ ਵੀ ਸਹਿਯੋਗ ਦਿੱਤਾ।