ਸਰਕਾਰੀ ਹਸਪਤਾਲ ਵਿਖੇ ਕਲਚਰ ਟੈਸਟ ਕਰਨ ਲਈ ਸੈਂਟਰ ਦਾ ਕੀਤਾ ਉਦਘਾਟਨ

02/19/2019 3:51:24 AM

ਫਰੀਦਕੋਟ (ਸੁਖਪਾਲ ਢਿੱਲੋਂ/ਪਵਨ ਤਨੇਜਾ)-ਸਿਵਲ ਸਰਜਨ ਡਾ. ਸੁਖਪਾਲ ਸਿੰੰਘ ਬਰਾਡ਼ ਅਤੇ ਡਾ. ਰੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਸੁਮਨ ਕੁਮਾਰ ਵਧਾਵਨ ਤੇ ਡਾ. ਵਿਕਰਮ ਅਸੀਜਾ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੀ ਮਾਈਕ੍ਰੋ ਬਾਇਓਲੋਜੀ ਲੈਬਾਰਟਰੀ ਕਮਰਾ ਨੰਬਰ 35 ’ਚ ਖੂਨ, ਪਿਸ਼ਾਬ ਅਤੇ ਸਟੂਲ ਦੇ ਕਲਚਰ ਟੈਸਟ ਕਰਵਾਉਣ ਲਈ ਸੀਨੀਅਰ ਮੈਡੀਕਲ ਅਫਸਰ ਡਾ. ਸੁਮਨ ਕੁਮਾਰ ਵਧਾਵਨ ਵੱਲੋਂ ਕਲਚਰ ਸੈਂਟਰ ਦਾ ਉਦਘਾਟਨ ਕੀਤਾ ਗਿਆ। ਮਾਹਿਕਰੋਬਾਇਲੋਜਿਸਟ ਅਵੀਨੀਸ਼ ਕੁਮਾਰ ਅਤੇ ਜ਼ਿਲਾ ਹੈਲਥ ਇੰਸਪੈਕਟਰ ਭਗਵਾਨ ਦਾਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੋਈ ਵੀ ਜ਼ਰੂਰਤਮੰਦ ਸਰਕਾਰੀ ਹਸਪਤਾਲ ਪਹੁੰਚ ਕੇ ਸਰਕਾਰੀ ਰੇਟਾਂ ’ਤੇ ਆਪਣੇ ਖੂਨ, ਪਿਸ਼ਾਬ ਜਾਂ ਸਟੂਲ ਦਾ ਕਲਚਰ ਟੈਸਟ ਕਰਵਾ ਸਕਦਾ ਹੈ। ਇਸ ਮੌਕੇ ਅਵਤਾਰ ਸਿੰਘ, ਮਨਦੀਪ ਕੁਮਾਰ ਤੇ ਸਿਹਤ ਵਿਭਾਗ ਦਾ ਸਟਾਫ ਮੌਜੂਦ ਸੀ।

Related News