ਵਿਦਿਆਰਥੀਆਂ ਦੇ ਹੱਕਾਂ ਲਈ ਖੜ੍ਹਦੀ ''ਵਾਈ.ਓ.ਆਈ'': ਕੁਸ਼ਲਦੀਪ ਢਿੱਲੋਂ

09/06/2019 4:07:11 PM

ਫਰੀਦਕੋਟ (ਜਗਤਾਰ) - ਕਾਂਗਰਸ ਪਾਰਟੀ ਦੇ ਯੂਥ ਵਿੰਗ ਦੀ ਇਕਾਈ 'ਯੂਥ ਓਰਗਾਨਿਜ਼ਸ਼ਨ ਇੰਡੀਆ' ਦੀ ਅਹਿਮ ਮੀਟਿੰਗ ਫ਼ਰੀਦਕੋਟ 'ਚ ਹੋਈ, ਜਿਸ 'ਚ ਪਾਰਟੀ ਦੇ ਯੂਥ ਵਰਕਰਾਂ ਨੇ ਸ਼ਿਰਕਤ ਕੀਤੀ ਗਈ। ਇਸ ਮੌਕੇ ਵਾਈ.ਓ.ਆਈ ਦੇ ਕੌਮੀ ਪ੍ਰਧਾਨ ਰਾਜਵਿੰਦਰ ਧਨੋਲਾ ਅਤੇ ਵਿਧਾਇਕ ਫ਼ਰੀਦਕੋਟ ਕੁਸ਼ਲਦੀਪ ਢਿੱਲੋਂ ਵੀ ਮੌਜੂਦ ਸਨ, ਜਿਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਪਾਰਟੀ ਦੀ ਇਕਾਈ ਨਾਲ ਜੋੜਨ ਅਤੇ ਪਾਰਟੀ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਰੀਦਕੋਟ ਦੇ ਵਿਧਾਇਕ ਢਿੱਲੋਂ ਨੇ ਕਿਹਾ ਕੀ ਕਾਂਗਰਸ ਪਾਰਟੀ ਦੀ ਵਾਈ.ਓ. ਆਈ. ਇਕਾਈ ਫਰੀਦਕੋਟ 'ਚ ਬਹੁਤ ਵਧੀਆ ਕੰਮ ਕਰ ਰਹੀ ਹੈ, ਜੋ ਵਿਦਿਆਰਥੀਆਂ ਦੇ ਹੱਕਾਂ ਲਈ ਖੜ੍ਹਦੀ ਹੈ। ਇਹ ਇਕਾਈ ਵਿਦਿਆਰਥੀਆਂ ਦੀ ਮਦਦ ਅਤੇ ਲੋੜ ਸਮੇਂ ਉਨ੍ਹਾਂ ਦਾ ਸਾਥ ਦੇਣ ਨੂੰ ਤਿਆਰ ਰਹਿੰਦੀ ਹੈ।


ਵਾਈ.ਓ.ਆਈ. ਦੇ ਕੌਮੀ ਪ੍ਰਧਾਨ ਰਾਜਵਿੰਦਰ ਧਨੋਲਾ ਨੇ ਕਿਹਾ ਕਿ ਵਾਈ. ਓ. ਆਈ. ਵਲੋਂ ਪੂਰੇ ਪੰਜਾਬ 'ਚ ਆਪਣੀਆਂ ਨਵੀਆਂ ਇਕਾਈਆਂ ਦਾ ਗਠਨ ਕੀਤਾ ਜਾ ਰਿਹਾ ਹੈ, ਜਿਸ ਦੀ ਸ਼ੁਰੁਆਤ ਫਰੀਦਕੋਟ ਤੋਂ ਕੀਤੀ ਗਈ ਹੈ। ਨਵੀਆਂ ਇਕਾਈਆਂ ਗਠਨ ਕਰਨ ਦਾ ਮਕਸਦ ਭਟਕੇ ਅਤੇ ਗਲਤ ਰਸਤੇ ਪਏ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਕੇ ਸਿੱਧੇ ਰਸਤੇ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਇਸ ਇਕਾਈ ਸਦਕਾ ਮੀਟਿੰਗ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨੌਜਵਾਨਾਂ ਦੀਆਂ ਸੱਮਸਿਆ ਦੱਸੀਆਂ ਗਈਆਂ ਸਨ, ਜਿਨ੍ਹਾਂ ਨੂੰ ਜਲਦ ਹੱਲ ਕੀਤਾ ਜਾਵੇਗਾ। ਇਸ ਮੌਕੇ ਫ਼ਰੀਦਕੋਟ ਸ਼ਹਿਰ ਦੀ ਵਾਈ. ਓ. ਆਈ. ਦੇ ਨਵੇਂ ਬਣੇ ਪ੍ਰਧਾਨ ਭੁਪਿੰਦਰ ਸਿੰਘ ਨੇ ਕਿਹਾ ਕੀ ਉਹ ਕੌਮੀ ਪ੍ਰਧਾਨ ਰਾਜਵਿੰਦਰ ਧਨੋਲਾ ਤੇ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਢਿੱਲੋਂ ਦਾ ਇਸ ਵਿਸ਼ੇਸ਼ ਮੌਕੇ 'ਤੇ ਧੰਨਵਾਦ ਕਰਦੇ ਹਨ। ਉਨ੍ਹਾਂ ਸਦਕਾ ਹੀ ਅੱਜ ਉਨ੍ਹਾਂ ਨੂੰ ਅਜਿਹਾ ਕਰਨ ਦਾ ਮੌਕਾ ਮਿਲ ਰਿਹਾ ਹੈ।

rajwinder kaur

This news is Content Editor rajwinder kaur