ਸ਼ਹੀਦ ਬਲਜੀਤ ਦੇ ਪਰਿਵਾਰ ਨੇ ਸਾਹਮਣੇ ਰੱਖੀ ਵੱਡੀ ਮੰਗ, ਅੰਤਿਮ ਸੰਸਕਾਰ ਤੋਂ ਕੀਤਾ ਇਨਕਾਰ (ਵੀਡੀਓ)

07/28/2015 5:51:01 PM

ਕਪੂਰਥਲਾ-ਗੁਰਦਾਸਪੁਰ ''ਚ ਸੋਮਵਾਰ ਦੀ ਸਵੇਰ ਨੂੰ ਅੱਤਵਾਦੀਆਂ ਵਲੋਂ ਦੀਨਾਨਗਰ ਪੁਲਸ ਥਾਣੇ ''ਚ ਕੀਤੇ ਗਏ ਹਮਲੇ ਦੌਰਾਨ ਸ਼ਹੀਦ ਹੋਏ ਕਪੂਰਥਲਾ ਦੇ ਬਲਜੀਤ ਸਿੰਘ ਦੇ ਪਰਿਵਾਰ ਨੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸ ਸਮੇਂ ਤੱਕ ਸ਼ਹੀਦ ਬਲਜੀਤ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਸ਼ਹੀਦ ਦੇ ਬੇਟੇ ਅਤੇ ਬੇਟੀ ਨੂੰ ਸਰਕਾਰੀ ਨੌਕਰੀ ਨਹੀਂ ਮਿਲ ਜਾਂਦੀ। 
ਸ਼ਹੀਦ ਬਲਜੀਤ ਦੀ ਪਤਨੀ ਕੁਲਵੰਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਰਿਵਾਰ ਨੇ ਬਹੁਤ ਦੁੱਖ ਸਹਿਣ ਕੀਤੇ ਹਨ। ਕੁਲਵੰਤ ਕੌਰ ਨੇ ਦੱਸਿਆ ਕਿ ਉਸ ਦੇ ਸਹੁਰੇ ਪੁਲਸ ਇੰਸਪੈਕਟਰ ਅੱਛਰ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਪਤੀ ਨੂੰ ਨੌਕਰੀ ''ਤੇ ਲੱਗਣ ''ਚ ਕਰੀਬ 2 ਸਾਲਾਂ ਦਾ ਸਮਾਂ ਲੱਗ ਗਿਆ ਸੀ। 
ਕੁਲਵੰਤ ਕੌਰ ਦਾ ਕਹਿਣਾ ਹੈ ਕਿ ਇਸ ਬਾਰੇ ਸੂਬਾ ਸਰਕਾਰ ਵਲੋਂ ਲਿਖਤੀ ਦੇਣ ਤੋਂ ਬਾਅਦ ਹੀ ਸ਼ਹੀਦ ਬਲਜੀਤ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪਰਿਵਾਰ ਵਾਲਿਆਂ ਨੂੰ ਮਨਾਉਣ ਲਈ ਐੱਸ. ਐੱਸ. ਪੀ. ਆਸ਼ੀਸ਼ ਵੀ ਪਹੁੰਚੇ ਪਰ ਪਰਿਵਾਰ ਦੇ ਲੋਕ ਆਪਣੇ ਰੁਖ ''ਤੇ ਅੜੇ ਹੋਏ ਹਨ।

Babita Marhas

This news is News Editor Babita Marhas