ਪਰਿਵਾਰਿਕ ਮੈਂਬਰਾਂ ਨੇ ਵਿਆਹੁਤਾ ਕਤਲ ਮਾਮਲੇ ''ਚ ਥਾਣੇ ਅੱਗੇ ਲਾਇਆ ਧਰਨਾ, ਪੁਲਸ ਨੇ ਧਾਰਾਵਾਂ ''ਚ ਕੀਤਾ ਵਾਧਾ

07/28/2021 8:56:24 PM

ਅਜੀਤਵਾਲ(ਰੱਤੀ ਕੋਕਰੀ)- ਥਾਣਾ ਅਜੀਤਵਾਲ ਅਧੀਨ ਪੈਂਦੇ ਪਿੰਡ ਝੰਡਿਆਣਾ ਸਰਕੀ ਵਿਖੇ ਇੱਕ ਗਰਭਵਤੀ ਵਿਅਹੁਤਾ ਰਮਨਦੀਪ ਕੌਰ ਨੂੰ ਦਹੇਜ ਲਈ ਕਥਿਤ ਕੁੱਟ ਮਾਰ ਤੇ ਕਤਲ ਕਰਨ ਦੇ ਮਾਮਲੇ ਵਿੱਚ ਅੱਜ ਪਰਿਵਾਰਿਕ ਮੈਂਬਰਾਂ ਇਲੈਕਟੋਹੋਮਿਉਪੈਥੀ ਯੂਨੀਅਨ ਪੰਜਾਬ ਦੇ ਚੇਅਰਮੈਨ ਜਗਤਾਰ ਸਿੰਘ ਸੇਖੋਂ ਦੀ ਅਗਵਾਈ ਹੇਠ ਵੱਖ ਵੱਖ ਯੂਨੀਅਨਾਂ ਦੇ ਮੈਂਬਰਾਂ ਵੱਲੋਂ ਥਾਣੇ ਅੱਗੇ ਇਕੱਠ ਕਰਕੇ ਘਿਰਾਉ ਕੀਤਾ ਅਤੇ ਨਾਅਰੇਬਾਜ਼ੀ ਕੀਤੀ। 
ਲੜਕੀ ਦੇ ਪੇਕੇ ਪਰਿਵਾਰ ਵਾਲਿਆ ਨੇ ਕਥਿਤ ਦੋਸ਼ ਲਗਾਇਆ ਕਿ ਸਹੁਰੇ ਪਰਿਵਾਰ ਵੱਲੋਂ ਲੜਕੀ ਦੀ ਹੱਤਿਆ ਕੀਤੀ ਗਈ ਹੈ । ਉਨ੍ਹਾਂ ਪੁਲਸ ਪ੍ਰਸਾਸ਼ਨ 'ਤੇ ਗੰਭੀਰ ਇਲਜਾਮ ਲਗਾਏ ਕਿ ਰਾਜਨੀਤਿਕ ਦਬਾਅ ਕਾਰਨ ਫ਼ਨਬਸਪ ਹੱਤਿਆ ਨੂੰ ਆਤਮ ਹੱਤਿਆ ਦਾ ਰੂਪ ਦਿੱਤਾ ਜਾ ਰਿਹਾ ਹੈ । ਉਨ੍ਹਾਂ ਪੁਲਸ ਵੱਲੋਂ ਸ਼ਾਮਲ ਧਰਾਵਾ 'ਤੇ ਇਤਰਾਜ ਜਤਾਇਆ । 
ਫ਼ਨਬਸਪ; ਇਸ ਤੋਂ ਪਹਿਲਾਂ ਫ਼ਨਬਸਪ; 25 ਜੁਲਾਈ ਨੂੰ ਲੜਕੀ ਦੇ ਪਿਤਾ ਦੇ ਬਿਆਨ ਦੇ ਆਧਾਰ ਤੇ ਪੁਲਸ ਵੱਲੋਂ ਲੜਕੀ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕੀਤਾ ਗਿਆ। ਲੜਕੀ ਨੂੰ ਮਜ਼ਬੂਰ ਕਰਨ ਲਈ ਉਸ ਦੀ ਸੱਸ ਤੇ ਪਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਲੜਕੀ ਦੀ ਸੱਸ ਮਨਜੀਤ ਕੌਰ ਫ਼ਨਬਸਪ ਅਤੇ ਲੜਕੀ ਦੇ ਪਤੀ ਮਨਜਿੰਦਰ ਸਿੰਘ ਜੋ ਕਿ ਫੋਜ ਵਿੱਚ ਨੋਕਰੀ ਕਰਦਾ ਹੈ ਨੂੰ ਗ੍ਰਿਫਤਾਰ ਕਰ ਲਿਆ ਹੈ। 
ਇਸ ਸਬੰਧੀ ਡੀ. ਐਸ. ਪੀ ਨਿਹਾਲ ਸਿੰਘ ਵਾਲਾ ਪਰਸ਼ਨ ਸਿੰਘ , ਡੀ. ਐਸ. ਪੀ ਮੋਗਾ, ਸ਼ੁਖਦਰਸਨ ਸਿੰਘ ਐਚ. ਐਚ. ਓ ਅਜੀਤਵਾਲ ਸੁਖਜਿੰਦਰ ਸਿੰਘ ਅਤੇ ਐਸ. ਐਚ. ਓ ਬੱਧਨੀ ਕਲਾਂ ਸੰਦੀਪ ਸਿੰਘ ਨੇ ਕੁਝ ਅਹਿਮ ਵਿਅਕਤੀਆਂ ਨਾਲ ਗੱਲਬਾਤ ਕੀਤੀ ਅਤੇ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਲੜਕੀ ਦੇ ਭਰਾ ਧਰਮਪਾਲ ਸਿੰਘ ਵਾਲੀ ਰਾਏਕੋਟ ਦੇ ਆਧਾਰ 'ਤੇ ਇਸ ਜੁਰਮ ਦੀਆਂ ਧਾਰਾਵਾਂ ਹੋਰ ਵਾਧਾ ਕਰ ਦਿੱਤਾ ਗਿਆ । ਲੜਕੀ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਹੋਣ 'ਤੇ ਲੜਕੀ ਦਾ ਸਸਕਾਰ ਕਰ ਦਿੱਤਾ ਗਿਆ ।
 

Bharat Thapa

This news is Content Editor Bharat Thapa