ਨਾਭਾ ਪੁਲਸ ਵਲੋਂ ਜਾਅਲੀ ਨੋਟ ਛਾਪਣ ਵਾਲਾ ਗਿਰੋਹ ਨੂੰ ਫੜਨ ਦਾ ਦਾਅਵਾ

04/12/2023 5:31:02 PM

ਨਾਭਾ (ਖੁਰਾਣਾ) : ਵਰੁਣ ਸ਼ਰਮਾ ਆਈ. ਪੀ. ਐੱਸ ਐੱਸ. ਐੱਸ. ਪੀ. ਪਟਿਆਲਾ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਦਵਿੰਦਰ ਅੱਤਰੀ ਡੀ. ਐੱਸ. ਪੀ. ਨਾਭਾ ਪਟਿਆਲਾ ਦੀ ਅਗਵਾਈ ਹੇਠ ਇੰਸਪੈਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਨਾਭਾ ਦੀਆਂ ਹਦਾਇਤਾਂ ਅਨੁਸਾਰ ਸ:ਥ ਜਸਵੀਰ ਸਿੰਘ ਇੰਚਾਰਜ ਚੌਂਕੀ ਗਲਵੱਟੀ ਸਮੇਤ ਪੁਲਸ ਪਾਰਟੀ ਦੇ ਬੱਸ ਅੱਡਾ ਪਿੰਡ ਹਰੀਗੜ੍ਹ ਮੌਜੂਦ ਸੀ ਤਾਂ ਇਤਲਾਹ ਮਿਲੀ ਕਿ ਹਰਦੀਪ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਬਿਸ਼ਨਪੁਰ ਛੰਨਾ, ਅਸ਼ੋਕ ਕੁਮਾਰ ਪੁੱਤਰ ਲੇਖ ਰਾਜ ਵਾਸੀ 158 ਮਜੀਠਾ ਰੋਡ ਅੰਮ੍ਰਿਤਸਰ ਅਤੇ ਮਹਾਵੀਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਕੌਰਜੀਵਾਲਾ ਨੇ ਜਾਅਲੀ ਕਰੰਸੀ ਦਾ ਕੰਮ ਕਰਦੇ ਹਨ, ਜਿਨ੍ਹਾਂ ਨੇ ਇਕ ਗਿਰੋਹ ਬਣਾਇਆ ਹੋਇਆ ਹੈ ਜੋ ਇਹ ਕਰੰਸੀ ਨੂੰ ਭੋਲੇ ਭਾਲੇ ਲੋਕਾਂ ਨੂੰ ਠੱਗਣ ਲਈ ਵਰਤਦੇ ਹਨ।

ਜਾਣਕਾਰੀ ਅਨੁਸਾਰ ਅੱਜ ਉਕਤ ਭਾਰੀ ਮਾਤਰਾ ਵਿਚ ਜਾਅਲੀ ਕਰੰਸੀ ਲੈ ਕੇ ਨਾਭਾ ਤੋਂ ਮਾਲੇਰਕੋਟਲਾ ਨੂੰ ਜਾ ਰਹੇ ਹਨ, ਜਿਸ ’ਤੇ ਸ. ਥ. ਜਸਵੀਰ ਸਿੰਘ ਨੇ ਤੁਰੰਤ ਕਾਰਵਾਈ ਕਰਦੇ ਹੋਏ ਪਿੰਡ ਹਰੀਗੜ੍ਹ ਬੱਸ ਅੱਡਾ ’ਤੇ ਨਾਕਾਬੰਦੀ ਕਰਕੇ ਉਕਤ ਵਿਅਕਤੀਆਂ ਨੂੰ ਸਮੇਤ ਮੋਟਰਸਾਈਕਲ ਨੰਬਰੀ ਜਿਨ੍ਹਾਂ ਪਾਸੋਂ ਇਕ ਲੱਖ ਪੱਚੀ ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ, ਜਿਨ੍ਹਾਂ ’ਤੇ ਮੁਕੱਦਮਾ ਦਰਜ ਰਜਿਸਟਰ ਕਰਕੇ ਗ੍ਰਿਫ਼ਤਾਰ ਕੀਤਾ। ਦੋਸ਼ੀ ਇਹ ਨੋਟ ਕਿੱਥੇ ਛਾਪਦੇ ਸੀ ਸੰਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਥਾਣਾ ਸਦਰ ਨਾਭਾ ਦੀ ਪੁਲਸ ਨੇ 125000 ਰੁਪਏ ਸਮੇਤ ਇਕ ਮੋਟਰਸਾਈਕਲ ਨੰਬਰ -11--3851ਮਾਰਕਾ ਹੀਰੋ ਹਾਂਡਾ ਐੱਚ. ਐੱਫ. ਡੀਲਕਸ ਜਾਅਲੀ ਕਰੰਸੀ ਫੜਨ ਦਾ ਦਾਅਵਾ ਕੀਤਾ ਹੈ।

Gurminder Singh

This news is Content Editor Gurminder Singh