ਨਕਲੀ ਸੋਨਾ ਦੇ ਕੇ ਠੱਗਣ ਵਾਲੇ ਚਾਰੇ ਮੁਲਜ਼ਮ ਜੇਲ ਭੇਜੇ

07/18/2018 12:23:38 AM

ਤਪਾ ਮੰਡੀ, (ਸ਼ਾਮ)- ਮੰਡੀ ਦੇ ਕੱਪਡ਼ਾ ਵਪਾਰੀ ਨੂੰ ਨਕਲੀ ਸੋਨਾ ਦੇ ਕੇ ਠੱਗਣ ਵਾਲੇ 2 ਅੌਰਤਾਂ ਸਣੇ 4 ਮੁਲਜ਼ਮਾਂ ਨੂੰ ਜੇਲ ਭੇਜ ਦਿੱਤਾ ਗਿਆ ਹੈ। ਸਿਟੀ ਇੰਚਾਰਜ ਰਾਮ ਲੁਭਾਇਆ ਨੇ ਦੱਸਿਆ ਕਿ ਪੰਕਜ ਕੁਮਾਰ ਪੁੱਤਰ ਹਰੀ ਰਾਮ ਦੇ ਬਿਆਨਾਂ ਦੇ ਆਧਾਰ ’ਤੇ ਹਰਪ੍ਰੀਤ ਕੌਰ ਪੁੱਤਰੀ ਜਸਵੀਰ ਸਿੰਘ ਹਰੀਗਡ਼੍ਹ ਖਾਲਸਾ ਜ਼ਿਲਾ ਜਲੰਧਰ, ਕਰਮਜੀਤ ਕੌਰ ਪਤਨੀ ਬਾਘਾ ਸਿੰਘ ਵਾਸੀ ਸਿਧਾਣਾ, ਸੰਦੀਪ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਅਰੋਡ਼ਾ ਵਾਸੀ ਬਠਿੰਡਾ, ਚਰਨਜੀਤ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਜੇਠੂਕੇ ਖਿਲਾਫ ਨਕਲੀ ਸੋਨਾ ਦੇ ਕੇ 2 ਲੱਖ 55 ਹਜ਼ਾਰ ਰੁਪਏ ਠੱਗਣ  ਦਾ  ਮਾਮਲਾ  ਦਰਜ  ਕੀਤਾ  ਗਿਆ  ਸੀ। ਪੁਲਸ ਨੇ ਮੁਲਜ਼ਮਾਂ ਨੂੰ  ਮਾਣਯੋਗ ਅਦਾਲਤ ’ਚ ਪੇਸ਼ ਕੀਤਾ, ਜਿਥੋਂ  ਉਨ੍ਹਾਂ ਦਾ 1 ਦਿਨ ਦਾ ਪੁਲਸ ਰਿਮਾਂਡ ਮਿਲਿਆ ਸੀ।  ਰਿਮਾਂਡ ਖਤਮ ਹੋਣ ਤੋਂ ਬਾਅਦ ਮਾਣਯੋਗ ਅਦਾਲਤ ਨੇ ਮੁਲਜ਼ਮਾਂ ਨੂੰ ਜੇਲ ਭੇਜ ਦਿੱਤਾ ਹੈ। ਇਸ ਮੌਕੇ ਏ. ਐੱਸ. ਆਈ. ਭੋਲਾ ਸਿੰਘ, ਹੌਲਦਾਰ ਗੁਰਦਾਸ ਸਿੰਘ, ਲੇਡੀ ਕਾਂਸਟੇਬਲ ਮਨਜਿੰਦਰ ਕੌਰ, ਕਾਂਸਟੇਬਲ ਰਾਮ ਸਿੰਘ, ਕਾਂਸਟੇਬਲ ਕਮਲਜੀਤ ਸਿੰਘ ਆਦਿ ਹਾਜ਼ਰ ਸਨ।