ਲੁਧਿਆਣਾ ਦੇ ਇਕ ਆਪਰੇਟਰ ਵਲੋਂ 100 ਕਰੋੜ ਦੇ ਜਾਅਲੀ ਜੀ. ਐੱਸ. ਟੀ. ਬਿੱਲ ਜਾਰੀ

11/01/2018 4:31:37 PM

ਲੁਧਿਆਣਾ : ਲੁਧਿਆਣਾ ਦੇ ਗਿੱਲ ਰੋਡ ਸਥਿਤ ਇਕ ਕੰਪਨੀ 'ਚ ਕੰਮ ਕਰਨ ਵਾਲੇ ਆਪਰੇਟਰ ਵਲੋਂ 100 ਕੰਪਨੀਆਂ ਨੂੰ 100 ਕਰੋੜ ਦੇ ਜਾਅਲੀ ਜੀ. ਐੱਸ. ਟੀ. ਬਿੱਲ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੰਜਾਬ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਵਲੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵਿਭਾਗ ਮੁਤਾਬਕ ਕੰਪਨੀ ਲੋਹੇ ਅਤੇ ਇਸਪਾਤ ਦੇ ਕਾਰੋਬਾਰੀ ਦੇ ਤੌਰ 'ਤੇ ਰਜਿਸਟਰਡ ਹੈ। ਇਸ ਬਾਰੇ ਸਹਾਇਕ ਆਬਕਾਰੀ ਤੇ ਟੈਕਸ ਕਮਿਸ਼ਨਰ ਵਿਜੇ ਗਰਗ ਦਾ ਕਹਿਣਾ ਹੈ ਕਿ ਕੰਪਨੀ ਵਲੋਂ ਦਰਜ ਕੀਤੇ ਰਿਕਾਰਡਾਂ ਅਤੇ ਜੀ. ਐੱਸ. ਟੀ. ਰਿਟਰਨ ਦੀ ਸ਼ੁਰੂਆਤੀ ਜਾਂਚ ਦੇ ਆਧਾਰ 'ਤੇ 70 ਤੋਂ ਵੱਧ ਉਨ੍ਹਾਂ ਕੰਪਨੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ, ਜਿਨ੍ਹਾਂ ਨੂੰ ਇਹ ਬਿੱਲ ਜਾਰੀ ਕੀਤੇ ਗਏ ਹਨ। ਫਿਲਹਾਲ ਇਸ ਮਾਮਲੇ ਦੀ ਜਾਂਚ ਜਾਰੀ ਹੈ।