ਕਾਰਖਾਨੇ ਦੀ ਛੱਤ ਡਿੱਗਣ ਨਾਲ ਹੋਇਆ ਨੁਕਸਾਨ

09/01/2017 5:30:28 PM

ਮੋਗਾ(ਗੋਪੀ ਰਾਊਕੇ, ਪਵਨ ਗਰੋਵਰ) - ਬੀਤੇ ਕੱਲ ਤੋਂ ਲਗਾਤਾਰ ਪੈ ਰਿਹਾ ਮੀਂਹ ਹੁਣ ਆਫਤ ਦਾ ਕਾਰਨ ਬਣਨ ਲੱਗਾ ਹੈ। ਅੱਜ ਮੋਗਾ 'ਚ ਦੁਪਹਿਰ ਵੇਲੇ ਪਈ ਬਾਰਿਸ਼ ਨਾਲ ਪਿੰਡ ਦੌਲਤਪੁਰਾ ਨੀਵਾਂ ਵਿਖੇ ਕਾਰਖਾਨੇ ਦੀ ਛੱਤ ਡਿੱਗਣ ਦੀ ਸੂਚਨ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਲਕ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕਾਰਖਾਨੇ ਦੀ ਇਮਾਰਤ ਨੀਵੀਂ ਹੋਣ ਕਰਕੇ ਬਾਰਿਸ਼ ਦਾ ਪਾਣੀ ਕਾਰਖਾਨੇ ਦੇ ਅੰਦਰ ਦਾਖਲ ਹੋਣ ਨਾਲ ਕਾਰਖਾਨੇ ਦੀਆਂ ਕੰਧਾਂ ਧੱਸ ਗਈਆ ਸਨ। 
ਉਨ੍ਹਾਂ ਕਿਹਾ ਕਿ ਪਿੰਡ 'ਚ ਪਾਣੀ ਦਾ ਨਿਕਾਸ ਸਹੀ ਨਹੀਂ ਹੈ, ਜਿਸ ਕਰਕੇ ਉਸਦਾ ਨੁਕਸਾਨ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਉਸ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਅਤੇ ਪਿੰਡ ਵਿਚਲਾ ਪਾਣੀ ਨਿਕਾਸੀ ਵਾਲਾ ਨਾਲਾ ਚਾਲੂ ਕਰਵਾਇਆ ਜਾਵੇ।