ਪਹਿਲਾਂ ਫੇਸਬੁਕ ''ਤੇ ਕੀਤਾ ਕੁਮੈਂਟ, ਫਿਰ ਸ਼ਰੇਆਮ ਨੌਜਵਾਨ ਨੂੰ ਮਾਰੀਆਂ ਗੋਲੀਆਂ (ਤਸਵੀਰਾਂ)

05/29/2017 7:34:25 PM

ਨਵਾਂਸ਼ਹਿਰ : ਨਵਾਂਸ਼ਹਿਰ ਦੇ ਰਾਹੋਂ ਰੋਡ ''ਤੇ ਆਰ. ਕੇ. ਆਰਿਆ ਕਾਲਜ ਦੇ ਨੇੜੇ ਪੈਟਰੋਲ ਪੰਪ ''ਤੇ ਤੇਲ ਪਵਾਉਣ ਆਏ ਨੌਜਵਾਨਾਂ ਨੂੰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਗੋਲੀਆਂ ਮਾਰ ਦਿੱਤੀਆਂ। ਗੋਲੀ ਲੱਗਣ ਕਾਰਨ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਗੰਭੀਰ ਹਾਲਤ ਦੇ ਚੱਲਦੇ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ ''ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਸੂਤਰਾਂ ਮੁਤਾਬਕ ਵਾਰਦਾਤ ਦੋ ਧਿਰਾਂ ਵਿਚਾਲੇ ਚੱਲਦੀ ਰੰਜਿਸ਼ ਨੂੰ ਲੈ ਕੇ ਵਾਪਰੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਹਮਲਾ ਪੁਰਾਣੀ ਰੰਜਿਸ਼ ਦੇ ਚੱਲਦੇ ਰਾਜਾ ਭੱਟੀ ਗਰੁੱਪ (ਗੜ੍ਹਸ਼ੰਕਰ) ਵਲੋਂ ਕੀਤਾ ਗਿਆ ਹੈ। ਇਥੇ ਹੀ ਬਸ ਨਹੀਂ ਬੀਤੇ ਦਿਨੀਂ ਉਕਤ ਗਰੁੱਪ ਵਲੋਂ ਫੇਸਬੁਕ ''ਤੇ ਕੁਮੈਂਟ ਕਰਕੇ ਇਸ ਹਮਲੇ ਬਾਰੇ ਜਾਣਕਾਰੀ ਵੀ ਦਿੱਤੀ ਗਈ ਸੀ। ਫਿਲਹਾਲ ਪੁਲਸ ਵਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Gurminder Singh

This news is Content Editor Gurminder Singh