ਸਾਵਧਾਨ! ਮਹਿੰਗੀ ਪੈ ਸਕਦੀ ਹੈ ਫੇਸਬੁੱਕ ਪੋਸਟ (ਵੀਡੀਓ)

09/06/2019 1:48:54 PM

ਅੰਮ੍ਰਿਤਸਰ (ਗੁਰਪ੍ਰੀਤ ਸਿੰਘ)—ਅੱਜ ਇੰਨਟਰਨੈੱਟ ਤੇ ਸੋਸ਼ਲ ਮੀਡੀਆ ਦਾ ਜਮਾਨਾ ਹੈ। ਲਗਭਗ ਹਰ ਵਿਅਕਤੀ ਫੇਸਬੁੱਕ ਤੇ ਹੋਰ ਐਪਸ ਜ਼ਰੀਏ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਹੈ ਤੇ ਪੋਸਟਾਂ ਪਾ ਰਿਹਾ ਹੈ ਪਰ ਕਿਸੇ ਖਿਲਾਫ ਪਾਈ ਪੋਸਟ ਤੁਹਾਨੂੰ ਕਾਫੀ ਮਹਿੰਗੀ ਪੈ ਸਕਦੀ ਹੈ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ 'ਚ ਸਾਹਮਣੇ ਆਇਆ ਹੈ, ਜਿੱਥੇ ਇਕ ਜੋੜੇ ਨੂੰ ਬਲੂ ਬੇਕਰਜ਼ ਖਿਲਾਫ ਪਾਈ ਫੇਸਬੁੱਕ ਪੋਸਟ 10 ਲੱਖ ਰੁਪਏ 'ਚ ਪਈ।

ਦਰਅਸਲ, 2014 'ਚ ਵਿਪੁਲ ਕੁਮਾਰ ਤੇ ਉਸਦੀ ਪਤਨੀ ਵੀਨੂੰ ਕੁਮਾਰ ਨੇ ਬਲੂ ਬੇਕਰਜ਼ 'ਤੇ ਆਰਡਰ ਤੋਂ ਘੱਟ ਸਾਮਾਨ ਦੇਣ ਦਾ ਦੋਸ਼ ਲਾਉਂਦਿਆਂ ਪੋਸਟ ਪਾ ਕੇ ਬਦਨਾਮ ਕੀਤਾ ਸੀ। ਬਲੂ ਬੇਕਰਜ਼ ਵਲੋਂ ਦੋਵਾਂ 'ਤੇ ਮਾਣਹਾਨੀ ਦਾ ਕੇਸ ਕੀਤਾ ਗਿਆ। 5 ਸਾਲ ਚੱਲੇ ਇਸ ਕੇਸ 'ਚ ਅਦਾਲਤ ਨੇ ਫੈਸਲਾ ਦਿੰਦੇ ਹੋਏ ਦੋਵਾਂ ਪਤੀ-ਪਤਨੀ ਨੂੰ 5-5 ਲੱਖ ਰੁਪਏ ਜੁਰਮਾਨਾ ਤੇ ਹੁਣ 8 ਫੀਸਦੀ ਵਿਆਜ ਦੇਣ ਦਾ ਹੁਕਮ ਸੁਣਾਇਆ ਹੈ। ਆਪਣੇ-ਆਪ 'ਚ ਅੰਮ੍ਰਿਤਸਰ ਦਾ ਇਹ ਪਹਿਲਾ ਮਾਮਲਾ ਹੈ, ਜਦੋਂ ਫੇਸਬੁੱਕ ਪੋਸਟ 'ਤੇ ਲੜੇ ਗਏ ਮਾਣਹਾਨੀ ਦੇ ਕੇਸ 'ਚ ਕਿਸੇ ਨੂੰ ਕੋਈ ਜੁਰਮਾਨਾ ਲੱਗਾ ਹੋਵੇ।

Shyna

This news is Content Editor Shyna