ਫੇਸਬੁੱਕ ''ਤੇ ਦੋਸਤੀ, 6 ਮਹੀਨੇ ਬਾਅਦ ਲੜਕਿਆਂ ਨੇ ਸੈਕਸ ਚੇਂਜ ਕਰ ਕਰਵਾਇਆ ਵਿਆਹ

07/15/2019 1:17:17 AM

ਚੰਡੀਗੜ੍ਹ (ਅਰਚਨਾ)— 21ਵੇਂ ਸਾਲ ਦੀ ਦਹਿਲੀਜ਼ 'ਤੇ ਕਦਮ ਰੱਖਦਿਆਂ ਹੀ ਮੇਰੀ ਦੁਨੀਆ ਬਦਲ ਗਈ ਸੀ। ਮੈਂ ਮੈਂ ਨਹੀਂ ਰਿਹਾ ਸੀ, ਮੇਰੇ 'ਚ ਇਕ ਔਰਤ ਸਾਹ ਲੈਣ ਲੱਗੀ ਸੀ। ਮਰਦਾਂ ਵੱਲ ਖਿੱਚ ਵਧਣÎ ਲੱਗੀ ਸੀ। ਮਨ 'ਚ ਖੌਫ ਆਉਣ ਲੱਗਾ ਕਿ ਕੋਈ ਨਹੀਂ ਸਮਝੇਗਾ ਪਰ ਹੁਣ ਮੈਂ ਇਕ ਔਰਤ ਹਾਂ ਅਤੇ ਇਹ ਅਹਿਸਾਸ ਬਹੁਤ ਹੀ ਸੁਖਦ ਹੈ। ਪਹਿਲਾਂ 20 ਸਾਲ ਮੇਰੀ ਪਛਾਣ ਇਕ ਮਰਦ ਵਜੋਂ ਸੀ। ਇਹ ਕਹਿਣਾ ਹੈ ਹਿਮਾਚਲ ਪ੍ਰਦੇਸ਼ ਦੀ ਰੋਸ਼ਨੀ (ਕਾਲਪਨਿਕ) ਦਾ, ਜੋ ਪਹਿਲਾਂ ਇਕ ਮਰਦ ਸੀ।
ਰੋਸ਼ਨੀ ਨੇ ਦੱਸਿਆ ਕਿ ਪਿਆਰ ਦੇ ਮਹੀਨੇ ਫਰਵਰੀ, 2018 'ਚ ਫੇਸਬੁੱਕ ਰਾਹੀਂ ਵਰਿੰਦਰ (ਕਾਲਪਨਿਕ) ਨਾਲ ਦੋਸਤੀ ਹੋਈ, ਜੋ ਹੌਲੀ-ਹੌਲੀ ਪਿਆਰ 'ਚ ਬਦਲ ਗਈ। ਵਰਿੰਦਰ ਨਾਲ ਦੋਸਤੀ ਇਕ ਔਰਤ ਦੇ ਨਾਤੇ ਹੋਈ ਸੀ। ਪਿਆਰ ਦਾ ਸਾਥ ਕਿਤੇ ਵਿਚ ਰਸਤੇ 'ਚ ਹੀ ਨਾ ਛੁੱਟ ਜਾਵੇ, ਇਸ ਲਈ ਸੱਚ ਕਹਿਣ ਤੋਂ ਡਰ ਲੱਗਦਾ ਸੀ। ਦੋਸਤੀ ਦੇ ਛੇ ਮਹੀਨਿਆਂ ਬਾਅਦ ਵਰਿੰਦਰ ਨੂੰ ਸੱਚ ਦੱਸ ਦਿੱਤਾ ਕਿ ਉਸ ਦੀ ਦੋਸਤੀ ਔਰਤ ਨਾਲ ਨਹੀਂ, ਸਗੋਂ ਅਜਿਹੇ ਵਿਅਕਤੀ ਨਾਲ ਹੈ ਜਿਸ ਦਾ ਸਰੀਰ ਮਰਦ ਦਾ ਹੈ ਪਰ ਭਾਵ ਔਰਤ ਦੇ ਹਨ। ਇਸ ਤੋਂ ਬਾਅਦ ਵਰਿੰਦਰ ਟੁੱਟ ਗਿਆ ਪਰ ਸੱਚੀ ਮੁਹੱਬਤ ਦੇ ਕਾਰਨ ਵਿਆਹ ਵੀ ਕੀਤਾ।
ਇਸ ਤੋਂ ਬਾਅਦ ਦਿੱਲੀ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਹਰ ਜਗ੍ਹਾ ਚੱਕਰ ਕੱਟੇ ਪਰ ਚੰਡੀਗੜ੍ਹ ਪੀ. ਜੀ. ਆਈ. 'ਚ ਉਸ ਦੇ ਦਰਦ ਅਤੇ ਮਰਜ ਦਾ ਇਲਾਜ ਮਿਲਿਆ। ਪਿਛਲੇ ਹਫ਼ਤੇ ਪੀ. ਜੀ. ਆਈ. ਦੇ ਯੂਰੋਲਾਜੀ ਐਕਸਪਰਟ ਡਾ. ਸੰਤੋਸ਼ ਕੁਮਾਰ ਨੇ ਸੈਕਸ ਚੇਂਜ ਸਰਜਰੀ ਕੀਤੀ, ਜਿਸ ਤੋਂ ਬਾਅਦ ਰੋਸ਼ਨੀ ਦੇ ਜੀਵਨ 'ਚ ਖੁਸ਼ੀ ਦੀ ਲਹਿਰ ਦੌੜ ਗਈ।

ਕੁੱਖ 'ਚ ਪਲਣ ਵਾਲੇ ਬੱਚੇ 'ਤੇ ਹੋ ਜਾਂਦਾ ਹੈ ਮਾਂ ਦੇ ਹਾਰਮੋਨਸ ਦਾ ਅਸਰ
ਪੀ. ਜੀ. ਆਈ. ਦੇ ਯੂਰੋਲਾਜਿਸਟ ਡਾ. ਸੰਤੋਸ਼ ਕੁਮਾਰ ਦਾ ਕਹਿਣਾ ਹੈ ਕਿ 12 ਸਾਲ ਪਹਿਲਾਂ ਪੀ. ਜੀ. ਆਈ. 'ਚ ਸੈਕਸ ਚੇਂਜ ਸਰਜਰੀ ਦੀ ਸ਼ੁਰੂਆਤ ਹੋਈ ਸੀ। ਹੁਣ ਤਕ 7 ਮਰਦਾਂ ਨੂੰ ਔਰਤ ਅਤੇ 7 ਕਿੰਨਰਾਂ ਨੂੰ ਮਰਦ ਅਤੇ ਔਰਤ 'ਚ ਤਬਦੀਲ ਕੀਤਾ ਜਾ ਚੁੱਕਿਆ ਹੈ। ਕਈ ਵਾਰ ਬੱਚਾ ਕੁੱਖ 'ਚ ਵਿਕਸਿਤ ਹੋ ਰਿਹਾ ਹੁੰਦਾ ਹੈ, ਉਦੋਂ ਮਾਂ ਦੇ ਦਿਮਾਗ ਤੋਂ ਪੈਦਾ ਹੋਣ ਵਾਲੇ ਫੀਮੇਲ ਹਾਰਮੋਨਸ ਸਰੀਰਕ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ। ਕੁੱਖ 'ਚ ਲੜਕਾ ਹੋਵੇ ਤਾਂ ਉਸਦੇ ਸਰੀਰ 'ਤੇ ਮਾਂ ਦੇ ਹਾਰਮੋਨਸ ਹਾਵੀ ਹੋ ਜਾਂਦੇ ਹਨ। ਕਈ ਵਾਰ ਹਾਰਮੋਨਸ ਦਾ ਅਸੰਤੁਲਨ ਮਰਦ ਨੂੰ ਔਰਤ ਅਤੇ ਔਰਤ ਨੂੰ ਮਰਦ ਹੋਣ ਦਾ ਅਹਿਸਾਸ ਦਿਵਾਉਣ ਲਗਦਾ ਹੈ।

ਹਾਰਮੋਨਸ ਅਤੇ ਸਰੀਰ ਦੇ ਵਿਚਕਾਰ ਸ਼ੁਰੂ ਹੋ ਗਈ ਸੀ ਜੰਗ
ਰੋਸ਼ਨੀ ਨੇ ਦੱਸਿਆ ਕਿ 20 ਸਾਲ ਦੀ ਉਮਰ ਤੋਂ ਬਾਅਦ ਅਹਿਸਾਸ ਹੋਇਆ ਕਿ ਉਸਦੇ ਦਿਮਾਗ 'ਚ ਪੈਦਾ ਹੋਣ ਵਾਲੇ ਹਾਰਮੋਨਸ ਅਤੇ ਪੂਰੇ ਸਰੀਰ ਦਾ ਸੰਤੁਲਨ ਵਿਗੜਨ ਲੱਗਾ ਸੀ। ਔਰਤਾਂ ਨਾਲ ਨਫ਼ਰਤ ਹੋਣ ਲੱਗੀ ਸੀ। ਬਹੁਤ ਕੋਸ਼ਿਸ਼ ਕੀਤੀ ਕਿ ਸਭ ਪਹਿਲਾਂ ਵਰਗਾ ਹੋ ਜਾਵੇ, ਨਹੀਂ ਹੋ ਸਕਿਆ। ਡਾਕਟਰਾਂ ਨੂੰ ਮਿਲ ਕੇ ਹਾਰਮੋਨਸ ਨਾਲ ਸਬੰਧਤ ਦਵਾਈਆਂ ਖਾਣੀਆਂ ਸ਼ੁਰੂ ਕੀਤੀਆਂ। ਇਸ ਤੋਂ ਬਾਅਦ ਵਰਿੰਦਰ ਨਾਲ ਮੁਲਾਕਾਤ ਹੋਈ ਅਤੇ ਵਿਆਹ ਕਰ ਲਿਆ ਪਰ ਸਰੀਰ ਦੇ ਅਧੂਰੇਪਨ ਨੂੰ ਦੂਰ ਕਰਨ ਦੀ ਜ਼ਿੱਦ ਸੀ। ਸਰਜਰੀ ਤੋਂ ਬਾਅਦ ਸੁਪਨਾ ਪੂਰਾ ਹੋਇਆ ਹੈ। ਹੁਣ ਵੀ ਸਰੀਰ 'ਚ ਕਮੀ ਹੈ, ਕਿਉਂਕਿ ਬੱਚੇ ਨੂੰ ਜਨਮ ਨਹੀਂ ਦੇ ਸਕਦੀ। ਹੁਣ ਵਿਦੇਸ਼ ਜਾ ਕੇ ਯੂਟਰਸ ਟ੍ਰਾਂਸਪਲਾਂਟ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਤਾਂ ਕਿ ਆਪਣੀ ਕੁੱਖ ਤੋਂ ਬੱਚੇ ਨੂੰ ਜਨਮ ਦੇ ਸਕਾਂ।

ਔਰਤ ਬਣਨਾ ਸਸਤਾ, ਜਦੋਂਕਿ ਮਰਦ ਬਣਨ 'ਚ ਲਗਦੇ ਹਨ ਲੱਖਾਂ ਰੁਪਏ
ਡਾ. ਸੰਤੋਸ਼ ਕੁਮਾਰ ਦਾ ਕਹਿਣਾ ਹੈ ਕਿ ਮਰਦ ਨੂੰ ਔਰਤ 'ਚ ਤਬਦੀਲ ਕਰਨ 'ਤੇ ਘੱਟ ਖਰਚ ਆਉਂਦਾ ਹੈ, ਜਦੋਂਕਿ ਮਰਦ ਦਾ ਸਰੀਰ ਦੇਣ 'ਤੇ ਲੱਖਾਂ ਰੁਪਏ ਖਰਚ ਹੋ ਜਾਂਦੇ ਹਨ। ਔਰਤ ਬਣਾਉਣ ਦੀ ਸਰਜਰੀ 'ਤੇ 60 ਹਜ਼ਾਰ ਰੁਪਏ ਤਕ ਖਰਚ ਆਉਂਦਾ ਹੈ, ਜਦੋਂਕਿ ਮਰਦ 'ਚ ਤਬਦੀਲ ਕਰਨ 'ਤੇ 7 ਲੱਖ ਰੁਪਏ ਤਕ ਦਾ ਖਰਚ ਹੁੰਦਾ ਹੈ। ਔਰਤ ਬਣਾਉਂਦੇ ਹੋਏ ਸਰਜਰੀ ਨਾਲ ਅੰਗਾਂ ਨੂੰ ਰੂਪ ਦਿੱਤਾ ਜਾਂਦਾ ਹੈ, ਜਦੋਂਕਿ ਮਰਦ ਬਣਾਉਣ ਲਈ ਪੈਨਾਇਲ ਇੰਪਲਾਂਟ ਜੋੜਨੇ ਪੈਂਦੇ ਹਨ। ਔਰਤ ਬਣਾਉਣ ਦੀ ਸਰਜਰੀ ਮਰਦ ਬਣਾਉਣ ਦੀ ਸਰਜਰੀ ਦੇ ਮੁਕਾਬਲੇ ਘੱਟ ਮਿਆਦ ਦੀ ਹੁੰਦੀ ਹੈ।

KamalJeet Singh

This news is Content Editor KamalJeet Singh