ਫੇਸਬੁੱਕ ’ਤੇ ਹੋਈ ਦੋਸਤੀ, ਅਮਰੀਕਾ ਤੋਂ ਆ ਗੋਰੀ ਨੇ ਅੰਮ੍ਰਿਤਸਰ ਦੇ ਮੁੰਡੇ ਨਾਲ ਲਈਆਂ ਲਾਵਾਂ

08/27/2019 6:57:34 PM

ਅੰਮ੍ਰਿਤਸਰ (ਸੁਮਿਤ ਖੰਨਾ) : ਕਹਿੰਦੇ ਨੇ ਪਿਆਰ ਦੀ ਨਾ ਤਾਂ ਕੋਈ ਜਾਤ ਹੁੰਦੀ ਹੈ ਅਤੇ ਨਾ ਹੀ ਕੋਈ ਰਸਮਾਂ ਦਾ ਬੰਧਨ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਦਾ ਸਾਹਮਣੇ ਆਇਆ ਹੈ, ਜਿੱਥੇ ਫੇਸਬੁੱਕ ’ਤੇ ਹੋਈ ਦੋਸਤੀ ਪਿਆਰ ’ਚ ਬਦਲੀ ਅਤੇ ਅਮਰੀਕਾ ਤੋਂ ਆਈ ਗੋਰੀ ਅੰਮ੍ਰਿਤਸਰ ਦੇ ਮੁੰਡੇ ਨਾਲ ਵਿਆਹ ਕਰਵਾ ਕੇ ਪੰਜਾਬਣ ਬਣ ਗਈ। ਦਰਅਸਲ ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਰਹਿਣ ਵਾਲੇ ਪਵਨ ਦੀ ਅਮਰੀਕਾ ਦੀ ਰਹਿਣ ਵਾਲੀ ਏਮਿਲੀ ਵੋਲੀਨ ਨਾਲ ਫੇਸਬੁੱਕ ’ਤੇ ਦੋਸਤੀ ਹੋਈ ਅਤੇ ਹੌਲੀ-ਹੌਲੀ ਇਹ ਦੋਸਤੀ ਪਿਆਰ ਵਿਚ ਬਦਲ ਗਈ। ਏਮਿਲੀ ਅਮਰੀਕਾ ਤੋਂ ਪੰਜਾਬ ਆਈ ਤੋਂ ਦੋਵਾਂ ਨੇ ਭਾਰਤੀ ਰੀਤੀ ਰਿਵਾਜ਼ਾਂ ਅਨੁਸਾਰ ਵਿਆਹ ਕਰਵਾ ਲਿਆ। ਇਸ ਵਿਆਹ ਦੇ ਪੂਰੇ ਅੰਮ੍ਰਿਤਸਰ ਵਿਚ ਖੂਬ ਚਰਚੇ ਹੋ ਰਹੇ ਹਨ। ਮਿਹਨਤ ਮਜਦੂਰੀ ਕਰਕੇ ਗੁਜ਼ਾਰਾ ਕਰਨ ਵਾਲੇ ਪਵਨ ਦਾ ਸਾਥ ਹਾਸਲ ਕਰਕੇ ਏਮਿਲੀ ਬੇਹੱਦ ਖੁਸ਼ ਹੈ ਅਤੇ ਹੁਣ ਉਹ ਉਸ ਦੇ ਨਾਲ ਹੀ ਰਹਿਣਾ ਚਾਹੁੰਦੀ ਹੈ। 

ਅਮਰੀਕਾ ਦੀ ਕੁੜੀ ਨਾਲ ਵਿਆਹ ਕਰਵਾ ਕੇ ਜਿੱਥੇ ਪਵਨ ਕਾਫੀ ਖੁਸ਼ ਨਜ਼ਰ ਆ ਰਿਹਾ ਹੈ, ਉਥੇ ਹੀ ਪਵਨ ਦੇ ਮਾਪੇ ਵੀ ਬੇਹੱਦ ਖੁਸ਼ ਹਨ। ਹਾਲਾਂਕਿ ਉਨ੍ਹਾਂ ਨੂੰ ਅਜੇ ਵਿਦੇਸ਼ੀ ਨੂੰਹ ਦੀ ਗੱਲਬਾਤ ਸਮਝ ਨਹੀਂ ਆਉਂਦੀ ਪਰ ਬੱਚਿਆਂ ਦੀ ਖੁਸ਼ੀ ਵੇਖ ਕੇ ਉਹ ਬਹੁਤ ਖੁਸ਼ ਹਨ। ਇਥੇ ਇਹ ਵੀ ਦੱਸ ਦੇਈਏ ਕਿ ਪਵਨ ਦੇ ਮਾਤਾ-ਪਿਤਾ ਦੀ ਵੀ ਲਵ ਮੈਰਿਜ ਹੋਈ ਹੈ ਅਤੇ ਆਪਣੇ ਪੁੱਤ ਦੇ ਪ੍ਰੇਮ ਵਿਆਹ ਤੋਂ ਵੀ ਉਹ ਕਾਫੀ ਖੁਸ਼ ਹਨ। 

Gurminder Singh

This news is Content Editor Gurminder Singh