ਦੋ ਬੱਚਿਆਂ ਦੀ ਮਾਂ ਨੇ ਫੇਸਬੁੱਕ ''ਤੇ ਪ੍ਰੇਮ ਸਬੰਧ ਬਣਾ ਕੇ ਕਰਵਾਇਆ ਵਿਆਹ, ਫਿਰ ਖੇਡਿਆ ਅਜਿਹਾ ਖੇਡ

07/22/2019 5:16:38 PM

ਮੋਗਾ (ਅਜ਼ਾਦ)—ਬਠਿੰਡਾ ਜ਼ਿਲੇ ਦੇ ਪਿੰਡ ਦੀ ਰਹਿਣ ਵਾਲੀ ਦੋ ਬੱਚਿਆਂ ਦੀ ਮਾਂ ਨੇ ਫੇਸਬੁੱਕ ਤੇ ਪ੍ਰੇਮ ਸਬੰਧ ਬਣਾ ਕੇ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣ ਦੇ ਬਾਅਦ ਉਸ ਤੇ ਜਬਰ-ਜ਼ਨਾਹ ਦਾ ਦੋਸ਼ ਲਗਾਇਆ ਹੈ। ਇਸ ਸਬੰਧ ਵਿਚ ਥਾਣਾ ਸਦਰ ਮੋਗਾ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਬਠਿੰਡਾ ਜ਼ਿਲੇ ਦੇ ਪਿੰਡ ਦੀ ਰਹਿਣ ਵਾਲੀ ਇਕ ਔਰਤ ਜਿਸ ਦਾ ਕਰੀਬ ਸੱਤ ਸਾਲ ਪਹਿਲਾਂ ਬਠਿੰਡਾ ਨਿਵਾਸੀ ਕੁਲਬੀਰ ਸਿੰਘ ਨਾਲ ਧਾਰਿਮਕ ਰੀਤੀ-ਰਿਵਾਜਾਂ ਅਨੁਸਾਰ ਵਿਆਹ ਹੋਇਆ ਸੀ ਅਤੇ ਉਸਦੇ ਦੋ ਬੱਚੇ ਹਨ, ਇਕ ਬੱਚਾ ਉਸ ਕੋਲ ਤੇ ਇਕ ਬੱਚਾ ਉਸਦੇ ਪਤੀ ਕੋਲ ਰਹਿੰਦਾ ਹੈ। ਉਸ ਦਾ ਕਰੀਬ ਡੇਢ ਸਾਲ ਤੋਂ ਆਪਣੇ ਪਤੀ ਨਾਲ ਮਾਣਯੋਗ ਅਦਾਲਤ ਵਿਚ ਤਲਾਕ ਦਾ ਕੇਸ ਚੱਲਦਾ ਆ ਰਿਹਾ ਹੈ। ਪੀੜਤਾ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਿਹਾ ਉਸਦੀ ਫੇਸਬੁੱਕ ਤੇ ਮਨਪ੍ਰੀਤ ਸਿੰਘ ਨਿਵਾਸੀ ਪਿੰਡ ਕਾਹਨਵਾਲਾ ਨਾਲ ਉਸਦੀ ਮਿੱਤਰਤਾ ਹੋ ਗਈ ਅਤੇ ਉਹ ਇਕ ਦੁਜੇ ਨਾਲ ਗੱਲਾਂਬਾਤਾਂ ਕਰਨ ਲੱਗ ਪਏ। ਉਸਨੇ ਕਿਹਾ ਕਿ ਮਨਪ੍ਰੀਤ ਸਿੰਘ 19 ਜੂਨ 2019 ਨੂੰ ਉਸਨੂੰ ਮਿਲਣ ਦੇ ਲਈ ਬੱਸ ਸਟੈਂਡ ਭਦੌੜ ਤੇ ਆਇਆ ਅਤੇ ਮੈਨੂੰ ਨਾਲ ਹੀ ਆਪਣੀ ਗੱਡੀ ਵਿਚ ਬਿਠਾ ਕੇ ਲੈ ਗਿਆ ਅਤੇ ਉਸਨੇ 20 ਜੂਨ ਨੂੰ ਮੇਰੇ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਵਿਆਹ ਕਰਵਾ ਲਿਆ। ਉਸਨੇ ਦੋਸ਼ ਲਗਾਇਆ ਕਿ ਮਨਪ੍ਰੀਤ ਸਿੰਘ ਉਸਦੀ ਮਰਜ਼ੀ ਦੇ ਖਿਲਾਫ ਉਸ ਨਾਲ ਕਥਿਤ ਤੌਰ ਤੇ ਜਬਰ-ਜ਼ਨਾਹ ਕਰਦਾ ਰਿਹਾ।

ਪੁਲਸ ਸੂਤਰਾਂ ਅਨੁਸਾਰ ਸੁਖਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਵਲੋਂ ਪੁਲਸ ਨੂੰ ਸ਼ਿਕਾਇਤ ਪੱਤਰ ਦਿੱਤਾ ਗਿਆ ਕਿ ਉਨਾਂ ਦੀ ਲੜਕੀ ਘਰੋਂ ਲਾਪਤਾ ਹੈ, ਜਿਸ ਤੇ ਰਾਮਪੁਰਾ ਫੂਲ ਪੁਲਸ ਨੇ ਉਸਨੂੰ ਲੜਕੇ ਸਮੇਤ ਬਰਾਮਦ ਕਰ ਲਿਆ। ਇਸੇ ਦੌਰਾਨ ਪੀੜ੍ਹਤ ਔਰਤ ਰਾਮਪੁਰਾ ਫੂਲ ਦੇ ਹਸਪਤਾਲ ਵਿਚ ਦਾਖਲ ਹੋ ਗਈ, ਜਿਸ ਤੇ ਉਸਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਮਨਪ੍ਰੀਤ ਸਿੰਘ ਉਸ ਦੇ ਨਾਲ ਉਸਦੀ ਮਰਜੀ ਦੇ ਬਿਨਾਂ ਜਬਰਜਨਾਹ ਕਰਦਾ ਰਿਹਾ। ਇਸ ਸਬੰਧ ਵਿਚ ਥਾਣਾ ਸਦਰ ਪੁਲਸ ਮੋਗਾ ਵਲੋਂ ਮਨਪ੍ਰੀਤ ਸਿੰਘ ਨਿਵਾਸੀ ਕਾਹਨ ਸਿੰਘ ਵਾਲਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਥਾਣੇਦਾਰ ਕੁਲਵਿੰਦਰ ਕੌਰ ਵਲੋਂ ਕੀਤੀ ਜਾ ਰਹੀ ਹੈ।

Shyna

This news is Content Editor Shyna