ਮੂੰਹ ਬੰਨ੍ਹ ਕੇ ਵਾਹਨ ਚਲਾਉਣ ਵਾਲਿਆਂ ''ਤੇ ਪ੍ਰਸਾਸ਼ਨ ਕਰੇ ਸਖਤ ਕਾਰਵਾਈ: ਬਿੱਟੂ ਖੱਖ

09/24/2017 7:01:59 PM

ਨਡਾਲਾ(ਸ਼ਰਮਾ)— ਭਾਵੇਂ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਮੂੰਹ ਬੰਨ੍ਹ ਕੇ ਵਾਹਨ ਚਲਾਉਣ ਵਾਲਿਆਂ 'ਤੇ ਪੂਰਨ ਰੂਪ ਵਿਚ ਪਬੰਦੀ ਲਗਾ ਰੱਖੀ ਹੈ ਪਰ ਜ਼ਿਲਾ ਪ੍ਰਸਾਸ਼ਨ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹੈਲਪ ਲਾਈਨ ਐਂਟੀ ਕਰਪਸ਼ਨ ਪੰਜਾਬ ਦੇ ਜਲੰਧਰ ਜੌਨ ਦੇ ਚੇਅਰਮੈਨ ਬਲਵਿੰਦਰ ਸਿੰਘ ਬਿੱਟੂ ਖੱਖ ਨਡਾਲਾ ਨੇ ਮੰਗ ਕੀਤੀ ਕਿ ਚਾਹੇ ਲੜਕੀ ਹੋਵੇ ਜਾਂ ਲੜਕਾ, ਮੂੰਹ ਬੰਨ੍ਹ ਕੇ ਵਾਹਨ ਚਲਾਉਣ ਵਾਲੇ ਹਰੇਕ ਚਾਲਕ ਦਾ ਚਲਾਨ ਕੀਤਾ ਜਾਵੇ ਅਤੇ ਇਕ ਦੋ ਵਾਰ ਵਾਰਨਿੰਗ ਦੇਣ ਦੇ ਬਾਵਜੂਦ ਜੇਕਰ ਉਹ ਫਿਰ ਵੀ ਨਹੀਂ ਸੁਧਰਦਾ ਤਾਂ ਉਸ ਦਾ ਵਾਹਨ ਜ਼ਬਤ ਕਰ ਲਿਆ ਜਾਵੇ। ਉਸ ਨੇ ਵਾਹਨ ਚਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਾਣਯੋਗ ਡਿਪਟੀ ਕਮਿਸ਼ਨਰ, ਕਪੂਰਥਲਾ ਦੇ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰਨ ਅਤੇ ਇਸ ਕੰਮ 'ਚ ਜ਼ਿਲਾ ਪ੍ਰਸਾਸ਼ਨ ਨੂੰ ਪੂਰਾ-ਪੂਰਾ ਸਾਥ ਦੇਣ 1 ਉਨ੍ਹਾਂ ਨੇ ਇਸ ਗੱਲ ਅਤੇ ਜੋਰ ਦਿੱਤਾ ਕਿ ਮੂੰਹ ਬੰਨ੍ਹ ਕੇ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ।