ਲੁੱਟਾਂ-ਖੋਹਾਂ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼

10/22/2017 4:34:53 AM

ਅੰਮ੍ਰਿਤਸਰ,  (ਸੰਜੀਵ)-  ਸੀ. ਆਈ. ਏ. ਸਟਾਫ ਦੀ ਪੁਲਸ ਨੇ ਇਕ ਆਪ੍ਰੇਸ਼ਨ ਦੌਰਾਨ ਸ਼ਰਧਾਲੂਆਂ ਨਾਲ ਲੁੱਟ-ਖੋਹਾਂ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰ ਕੇ 11 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ 'ਚ ਸਵਿੰਦਰ ਸਿੰਘ ਨਿੱਕਾ ਨਿਵਾਸੀ ਕੁਰਾਲੀਆ, ਗੌਰਵ ਉਰਫ ਗੋਰਾ ਨਿਵਾਸੀ ਕਪੂਰਥਲਾ, ਪੰਕਜ ਕੁਮਾਰ ਨਿਵਾਸੀ ਰਹੀਪੁਰਾ ਜੰਮੂ, ਰੁਪਿੰਦਰ ਸਿੰਘ ਪਹਿਲਵਾਨ ਨਿਵਾਸੀ ਗੜ੍ਹਾ ਜਲੰਧਰ, ਗੁਰਪ੍ਰੀਤ ਸਿੰਘ ਹਨੀ ਉਰਫ ਟੋਪੀ ਨਿਵਾਸੀ ਸਬਜ਼ੀ ਮੰਡੀ, ਰਾਜਨ ਸ਼ਰਮਾ ਨਿਵਾਸੀ ਗੇਟ ਖਜ਼ਾਨਾ, ਸੈਮੂਅਲ ਨਿਵਾਸੀ ਤਰਨਤਾਰਨ ਰੋਡ, ਬਲਕਾਰ ਸਿੰਘ ਨਿਵਾਸੀ ਮੋਗਾ, ਹੀਰਾ ਸਿੰਘ ਨਿਵਾਸੀ ਸਾਰੰਗੜਾ, ਦੀਪਕ ਕੁਮਾਰ ਨਿਵਾਸੀ ਸੁਲਤਾਨਵਿੰਡ ਰੋਡ ਤੇ ਅਨਮੋਲ ਸਿੰਘ ਗੋਲੂ ਨਿਵਾਸੀ ਨਿਊ ਗੁਰਨਾਮ ਨਗਰ ਸ਼ਾਮਲ ਹਨ। ਪੁਲਸ ਨੇ ਉਕਤ ਮੁਲਜ਼ਮਾਂ ਦੇ ਕਬਜ਼ੇ 'ਚੋਂ ਚੋਰੀ ਕੀਤੇ ਗਏ 11 ਮੋਬਾਇਲ ਬਰਾਮਦ ਕੀਤੇ। ਇਹ ਖੁਲਾਸਾ ਏ. ਡੀ. ਸੀ. ਪੀ. ਹਰਜੀਤ ਸਿੰਘ ਧਾਲੀਵਾਲ ਨੇ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਗਿਰੋਹ ਗਲਿਆਰਾ ਖੇਤਰ ਦੇ ਪਾਰਕਾਂ ਵਿਚ ਬੈਠਣ ਵਾਲੇ ਸ਼ਰਧਾਲੂਆਂ ਤੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਨੇੜੇ-ਤੇੜੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ, ਜਿਸ 'ਤੇ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਜੋਗਾ ਸਿੰਘ ਅਤੇ ਏ. ਐੱਸ. ਆਈ. ਬਲਵਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਵਿਸ਼ੇਸ਼ ਟੀਮਾਂ ਬਣਾ ਕੇ ਗਲਿਆਰਾ ਅਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਨੇੜੇ ਟ੍ਰੈਪ ਲਾਏ ਗਏ, ਜਿਥੋਂ ਗਿਰੋਹ ਦੇ 11 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਸਾਰੇ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਜਾਂਚ ਲਈ ਪੁਲਸ ਰਿਮਾਂਡ 'ਤੇ ਲਿਆ ਹੈ, ਜਿਨ੍ਹਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।