ਐਕਸਾਈਜ਼ ਮਹਿਕਮੇ ਦੀ ਸਤਲੁਜ ਦਰਿਆ ਦੇ ਖੇਤਰ 'ਚ ਰੇਡ, ਵੱਡੀ ਮਾਤਰਾ 'ਚ ਲਾਹਣ ਬਰਾਮਦ

09/29/2020 4:59:34 PM

ਫਿਰੋਜ਼ਪੁਰ (ਕੁਮਾਰ,ਹਰਚਰਨ, ਬਿੱਟੂ): ਫਿਰੋਜ਼ਪੁਰ ਭਾਰਤ-ਪਾਕਿਸਤਾਨ ਸਰਹੱਦ ਨੇੜੇ ਸਤਲੁਜ ਦਰਿਆ ਦੇ ਖੇਤਰ 'ਚ ਅੱਜ ਐਕਸਾਈਜ਼ ਮਹਿਕਮੇ ਫਿਰੋਜ਼ਪੁਰ ਦੀ ਪੁਲਸ ਨੇ ਲੋਕਲ ਪੁਲਸ ਨੂੰ ਨਾਲ ਲੈ ਕੇ ਰੇਡ ਕੀਤੀ ਹੈ, ਜਿਸ 'ਚ ਭਾਰੀ ਮਾਤਰਾ 'ਚ ਲਾਹਣ, ਗੈਰ-ਕਾਨੂੰਨੀ ਸ਼ਰਾਬ ਅਤੇ ਦੇਸੀ ਸ਼ਰਾਬ ਤਿਆਰ ਕਰਨ ਵਾਲਾ ਸਾਮਾਨ ਬਰਾਮਦ ਹੋਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਵਿਭਾਗ ਫਿਰੋਜ਼ਪੁਰ ਦੇ ਈ.ਟੀ.ਓ. ਕਰਮਬੀਰ ਸਿੰਘ ਨੇ ਦੱਸਿਆ ਕਿ ਐਕਸਾਈਜ਼ ਵਿਭਾਗ ਫਿਰੋਜ਼ਪੁਰ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਅੱਜ ਪਿੰਡ ਅਲੀ ਦੇ ਏਰੀਏ 'ਚ ਰੇਡ ਕੀਤੀ ਅਤੇ ਸਤਲੁਜ ਦਰਿਆ 'ਚ ਕੇਰੀਆ 'ਚ ਤਿਆਰ ਕੀਤੀ ਜਾ ਰਹੀ ਕਰੀਬ 26 ਹਜ਼ਾਰ ਲਿਟਰ ਕੱਚੀ ਲਾਹਣ 3 ਟਿਊਬਾਂ, 18 ਤਰਪਾਲਾਂ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਗੈਰ-ਕਾਨੂੰਨੀ ਸ਼ਰਾਬ ਦਾ ਧੰਦਾ ਕਰਨ ਵਾਲੇ ਲੋਕ ਪੁਲਸ ਨੂੰ ਦੇਖਦੇ ਹੀ ਫਰਾਰ ਹੋ ਗਏ, ਜਿਨ੍ਹਾਂ ਦੇ ਖਿਲਾਫ ਸਬੰਧਿਤ ਥਾਣੇ ਦੀ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਥੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Shyna

This news is Content Editor Shyna