ਐਕਸਾਈਜ਼ ਵਿਭਾਗ ਵੱਲੋਂ ਸੁਨੱਈਆ ''ਚ ਛਾਪਾ 342 ਮਿਲੀਲੀਟਰ ਲਾਹਣ ਬਰਾਮਦ

10/19/2017 12:50:25 AM

ਬਟਾਲਾ,   (ਬੇਰੀ, ਸੈਂਡੀ)-  ਐਕਸਾਈਜ਼ ਵਿਭਾਗ ਬਟਾਲਾ ਵੱਲੋਂ 342 ਮਿਲੀਲੀਟਰ ਲਾਹਣ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਐਕਸਾਈਜ਼ ਇੰਸਪੈਕਟਰ ਰਮਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਅੱਜ ਆਪਣੀ ਟੀਮ ਸਮੇਤ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਜਦੋਂ ਪਿੰਡ ਸੁਨੱਈਆ ਵਿਚ ਵੱਖ-ਵੱਖ ਥਾਵਾਂ ਸ਼ਮਸ਼ਾਨਘਾਟ ਅਤੇ ਖੇਤਾਂ 'ਚ ਛਾਪਾ ਮਾਰਿਆ ਤਾਂ ਉਥੋਂ 342 ਮਿਲੀਲੀਟਰ ਲਾਹਣ ਬਰਾਮਦ ਹੋਈ, ਜਿਸਨੂੰ ਕਬਜ਼ੇ 'ਚ ਲੈਣ ਦੇ ਬਾਅਦ ਨਸ਼ਟ ਕਰ ਦਿੱਤਾ ਗਿਆ ਹੈ ਪਰ ਕੋਈ ਵਿਅਕਤੀ ਹੱਥ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਐਕਸਾਈਜ਼ ਵਿਭਾਗ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਪੂਰੀ ਤਰ੍ਹਾਂ ਨਾਲ ਸ਼ਿਕੰਜਾ ਕੱਸ ਰਿਹਾ ਹੈ ਅਤੇ ਇਹ ਸਿਲਸਿਲਾ ਨਿਰੰਤਰ ਜਾਰੀ ਰਹੇਗਾ। ਇਸ ਮੌਕੇ ਛਾਪਾ ਮਾਰਨ ਵਾਲੀ ਟੀਮ 'ਚ ਏ. ਐੱਸ. ਆਈ. ਗੁਰਦੀਪ ਸਿੰਘ, ਹੌਲਦਾਰ ਕਸ਼ਮੀਰ ਕੌਰ ਅਤੇ ਸ਼ਰਨਜੀਤ ਕੌਰ ਤੋਂ ਇਲਾਵਾ ਹੌਲਦਾਰ ਨਿਰਮਲ ਸਿੰਘ ਅਤੇ ਕਰਮ ਸਿੰਘ ਸ਼ਾਮਿਲ ਸਨ। ਇਸ ਸੰਬੰਧ 'ਚ ਥਾਣਾ ਸਦਰ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।