ਐਕਸਾਈਜ਼ ਵਿਭਾਗ ਨੇ ਫੜੀ 3400 ਕਿਲੋਗ੍ਰਾਮ ਲਾਹਣ ਤੇ 170 ਲਿਟਰ ਕੱਚੀ ਸ਼ਰਾਬ
Wednesday, Aug 22, 2018 - 06:56 AM (IST)
ਜਲੰਧਰ, (ਬੁਲੰਦ)- ਐਕਸਾਈਜ਼ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਸਮੱਗਲਰਾਂ ’ਤੇ ਕਾਰਵਾਈ ਵਿਚ ਤੇਜ਼ੀ ਲਿਆਉਂਦੇ ਹੋਏ ਅੱਜ ਸ਼ਾਹਕੋਟ ਹਲਕੇ ਵਿਚ ਪੈਂਦੇ ਮੰਡ ਇਲਾਕੇ ਦੇ ਪਿੰਡ ਬਾਓਪੁਰ ਵਿਚ ਛਾਪੇਮਾਰੀ ਕਰ ਕੇ ਭਾਰੀ ਮਾਤਰਾ ਵਿਚ ਲਾਹਣ ਅਤੇ ਕੱਚੀ ਸ਼ਰਾਬ ਬਰਾਮਦ ਕੀਤੀ ਗਈ ਹੈ।
ਐਕਸਾਈਜ਼ ਇੰਸਪੈਕਟਰ ਪ੍ਰਸ਼ੋਤਮ ਪਠਾਨੀਆ, ਰਵਿੰਦਰ ਸਿੰਘ, ਏ. ਐੱਸ. ਆਈ. ਆਨੰਦ ਪ੍ਰਕਾਸ਼, ਕਾਂਸਟੇਬਲ ਵਿਵਿਯਮ ਮਸੀਹ ਤੇ ਪਵਨ ਕੁਮਾਰ ਨੇ ਦੱਸਿਆ ਕਿ ਛਾਪੇਮਾਰੀ ਵਿਚ 3400 ਕਿਲੋਗ੍ਰਾਮ ਤੇ 170 ਲੀਟਰ ਕੱਚੀ ਸ਼ਰਾਬ ਬਰਾਮਦ ਕੀਤੀ ਗਈ। ਵਿਭਾਗ ਅਧਿਕਾਰੀਆਂ ਵੱਲੋ ਫੜੀ ਗਈ ਲਾਹਣ ਅਤੇ ਸ਼ਰਾਬ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ।
ਇਸ ਮੌਕੇ ਪਠਾਨੀਆ ਨੇ ਕਿਹਾ ਕਿ ਸਤਲੁਜ ਦੇ ਕੰਡੀ ਏਰੀਆ ਵਿਚ ਲਾਹਣ ਬਣਾਉਣ ਦੀਆਂ ਖਬਰਾਂ ਲਗਾਤਾਰ ਮਿਲ ਰਹੀਆਂ ਹਨ, ਜਿਸ ਕਾਰਨ ਵਿਭਾਗ ਵੱਲੋਂ ਛਾਪੇਮਾਰੀਆਂ ਵਿਚ ਤੇਜ਼ੀ ਲਿਾਅਾਂਦੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਤੋਂ ਵੀ ਲਾਹਣ ਬਣਨ ਦੀਆਂ ਖਬਰਾਂ ਆਉਂਦੀਆਂ ਹਨ ਤਾਂ ਉਹ ਤੁਰੰਤ ਵਿਭਾਗ ਨੂੰ ਸੂਚਿਤ ਕਰਨ।
