ਪ੍ਰੀਖਿਆਵਾਂ ਦੇ ਮੱਦੇਨਜ਼ਰ ਸੈਕਟਰੀ ਐਜੂਕੇਸ਼ਨ ਦਾ ਡੀ. ਈ. ਓਜ਼ ਤੇ ਸਕੂਲਾਂ ਨੂੰ ਹੁਕਮ

01/09/2020 5:00:16 PM

ਲੁਧਿਆਣਾ (ਵਿੱਕੀ) : ਮਾਰਚ ਮਹੀਨੇ 'ਚ ਹੋਣ ਵਾਲੀਆਂ ਬੋਰਡ ਅਤੇ ਹੋਰ ਕਲਾਸਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਵਿਦਿਆਰਥੀਆਂ ਦੇ ਕਿਸੇ ਵੀ ਨਾਨ-ਟੀਚਿੰਗ ਐਕਟੀਵਿਟੀ 'ਚ ਹਿੱਸਾ ਲੈਣ 'ਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ 'ਚ ਕਿਹਾ ਗਿਆ ਹੈ ਕਿ ਦੇਖਣ 'ਚ ਆਇਆ ਹੈ ਕਿ ਕੁਝ ਜ਼ਿਲਿਆਂ ਅਤੇ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਨਾਨ ਟੀਚਿੰਗ ਐਕਟੀਵਿਟੀ, ਹੋਰ ਨਾਨ ਟੀਚਿੰਗ ਕੰਮ ਕਰਨ ਲਈ ਕਿਹਾ ਜਾਂਦਾ ਹੈ। ਕਈ ਸਥਾਨਾਂ 'ਤੇ ਕੁਝ ਐੱਨ. ਜੀ. ਓਜ਼. ਵੀ ਸਕੂਲ 'ਚ ਆ ਕੇ ਬੱਚਿਆਂ ਦੀ ਪੜ੍ਹਾਈ ਦਾ ਸਮਾਂ ਖਰਾਬ ਕਰਦੀਆਂ ਹਨ।

ਪੱਤਰ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਅਕੈਡਮਿਕ ਸੈਸ਼ਨ 2019-20 ਆਪਣੇ ਅਖੀਰਲੇ ਪੜਾਅ 'ਤੇ ਹੈ, ਜਿਸ ਕਾਰਨ ਵਿਦਿਆਰਥੀਆ ਤੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਨਾਨ ਟੀਚਿੰਗ ਐਕਟੀਵਿਟੀ ਨਹੀਂ ਕਰਵਾਈ ਜਾਣੀ ਚਾਹੀਦੀ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਤੱਕ ਕਿਸੇ ਵੀ ਤਰ੍ਹਾਂ ਦੀ ਰੈਲੀ 'ਚ ਵੀ ਹਿੱਸਾ ਲੈਣ ਲਈ ਨਾ ਕਿਹਾ ਜਾਵੇ। ਜੇਕਰ ਕਿਸੇ ਵਿਭਾਗ ਵੱਲੋਂ ਵੀ ਜ਼ਿਲਾ ਜਾਂ ਸਕੂਲ ਪੱਧਰ 'ਤੇ ਨਾਨ ਟੀਚਿੰਗ ਐਕਟੀਵਿਟੀ ਕਰਵਾਉਣ ਦੇ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਹਨ ਤਾਂ ਸੂਚਨਾ ਤੁਰੰਤ ਟੈਲੀਫੋਨ ਜਾਂ ਵਟਸਐਪ ਰਾਹੀਂ ਸਕੂਲ ਪ੍ਰਮੁੱਖ ਜਾਂ ਡੀ. ਈ. ਓਜ਼ ਵੱਲੋਂ ਡਾਇਰੈਕਟਰ ਐੱਸ. ਸੀ. ਈ. ਆਰ. ਟੀ. ਪੰਜਾਬ ਨੂੰ ਦੇਣੀ ਹੋਵੇਗੀ।

Anuradha

This news is Content Editor Anuradha