ਸਾਬਕਾ ਸੈਨਿਕਾਂ ਦੀ ਮੀਟਿੰਗ ਬਲਵੰਤ ਸਿੰਘ ਦੀ ਪ੍ਰਧਾਨਗੀ ''ਚ ਹੋਈ

12/31/2017 5:23:02 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਸਾਬਕਾ ਸੈਨਿਕਾਂ ਦੀ ਇਕ ਬੈਠਕ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਬਲਵੰਤ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇਂ ਬੈਠਕ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਈ. ਸੀ. ਐੱਚ. ਐੱਸ. ਸੈਂਟਰ ਸ੍ਰੀ ਮੁਕਤਸਰ ਸਾਹਿਬ ਤੋਂ ਸਿਹਤ ਸਹੂਲਤਾਂ ਠੀਕ ਢੰਗ ਨਾਲ ਨਾ ਮਿਲਣ ਜਾਂ ਈ. ਸੀ. ਐੱਚ. ਐੱਸ. ਸਟਾਫ਼ ਵਲੋਂ ਆਪਣਾ ਰਵੱਈਆ ਨਾ ਬਦਲਿਆ ਗਿਆ ਤਾਂ ਯੂਨੀਅਨ ਵਲੋਂ ਪੰਜਾਬ ਪੱਧਰ ਤੇ ਪ੍ਰੋਗਰਾਮ ਉਲੀਕਿਆ ਜਾਵੇਗਾ। 2017 'ਚ ਰੱਖਿਆ ਮੰਤਰਾਲੇ ਨਾਲ ਹੋਈ ਮੀਟਿੰਗ 'ਚ ਰੱਖੀਆਂ ਗਈਆਂ ਮੰਗਾਂ ਸਬੰਧੀ ਜਾਣਕਾਰੀ ਦਿੱਤੀ। ਈ. ਸੀ. ਐੱਚ. ਐੱਸ. ਇੰਚਾਰਜ ਵਲੋਂ ਹੌਲਦਾਰ ਰੂੜ ਸਿੰਘ ਨਾਲ ਕੀਤਾ ਮਾੜਾ ਵਰਤਾਓ ਨਿੰਦਣਯੋਗ ਹੈ ਜੋ ਸਾਬਕਾ ਸੈਨਿਕਾਂ ਨਾਲ ਨਹੀਂ ਕਰਨਾ ਚਾਹੀਦਾ। ਇਸ ਮੌਕੇ ਪ੍ਰਧਾਨ ਦੁਆਰਾ ਨਵੇਂ ਸਾਲ 2018 ਦੀਆਂ ਸਾਰੇ ਸਾਬਕਾ ਸੈਨਿਕਾਂ, ਮੌਜੂਦਾ ਸੈਨਿਕਾਂ, ਵਿਧਵਾਵਾ ਭੈਣਾਂ ਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੌਲਦਾਰ ਜੰਗੀਰ ਸਿੰਘ, ਗੁਰਨਾਮ ਸਿੰਘ, ਬੱਗਾ ਸਿੰਘ, ਹੌਲਦਾਰ ਰੂੜ ਸਿੰਘ, ਨਾਇਕ ਬਲਵਿੰਦਰ ਸਿੰਘ, ਨਾਇਕ ਮੋਹਰ ਸਿੰਘ, ਹੌਲਦਾਰ ਵਲੈਤ ਸਿੰਘ ਆਦਿ ਹਾਜ਼ਰ ਸਨ।