ਸਾਬਕਾ ਫੌਜੀਆਂ ਨੇ ਵਿਧਾਇਕ ਸਿੱਕੀ ਨੂੰ ਦਿੱਤਾ ਮੰਗ ਪੱਤਰ

10/28/2017 4:17:08 AM

ਬੇਗੋਵਾਲ, (ਰਜਿੰਦਰ)- ਸਾਬਕਾ ਫੌਜੀਆਂ ਵਲੋਂ ਸੂਬੇਦਾਰ ਮੇਜਰ ਜਰਨੈਲ ਸਿੰਘ ਦੋਲੋਵਾਲ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਮੰਗ ਪੱਤਰ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਸੌਂਪਿਆ ਗਿਆ। ਇਸ ਰਾਹੀਂ ਮੰਗ ਕੀਤੀ ਗਈ ਹੈ ਕਿ ਹਲਕਾ ਭੁਲੱਥ 'ਚ ਵੱਡੀ ਗਿਣਤੀ 'ਚ ਸਾਬਕਾ ਫੌਜੀ ਰਹਿੰਦੇ ਹਨ, ਜਿਸ ਨੂੰ ਧਿਆਨ 'ਚ ਰੱਖਦਿਆਂ ਭੁਲੱਥ ਜਾਂ ਬੇਗੋਵਾਲ 'ਚ ਈ. ਸੀ. ਐੱਚ. ਐੱਸ. ਖੋਲ੍ਹਿਆ ਜਾਵੇ। ਇਸ ਤੋਂ ਇਲਾਵਾ ਇਥੇ ਕੰਟੀਨ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇ। ਇਸੇ ਤਰ੍ਹਾਂ 60 ਸਾਲ ਤੋਂ ਉੱਪਰ ਦੀ ਉਮਰ ਵਾਲੇ ਸਾਬਕਾ ਫੌਜੀਆਂ ਨੂੰ ਪੰਜਾਬ ਸਰਕਾਰ ਵਲੋਂ ਪੈਨਸ਼ਨ ਦਿੱਤੀ ਜਾਵੇ ਤੇ ਫੌਜੀਆਂ ਦਾ ਟੋਲ ਟੈਕਸ ਮੁਆਫ ਕੀਤਾ ਜਾਵੇ ਆਦਿ। 
ਇਸ ਸਮੇਂ ਸਾਬਕਾ ਫੌਜੀਆਂ ਨੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਨਾਲ ਗੱਲਬਾਤ ਕਰਦਿਆਂ ਆਪਣੀਆਂ ਹੋਰ ਮੁਸ਼ਕਲਾਂ ਵੀ ਦੱਸੀਆਂ। ਇਸ ਮੌਕੇ ਕੈਪਟਨ ਗੁਰਨਾਮ ਸਿੰਘ, ਕੈਪਟਨ ਫੁੰਮਣ ਸਿੰਘ, ਕੈਪਟਨ ਬਲਵੀਰ ਸਿੰਘ, ਸੂਬੇਦਾਰ ਇੰਦਰਬੀਰ ਸਿੰਘ ਤੇ ਅਮਰਜੀਤ ਸਿੰਘ, ਜਗਤਾਰ ਸਿੰਘ, ਪਿਆਰਾ ਸਿੰਘ ਤੇ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।