ਖ਼ੌਫਨਾਕ ਅੰਜਾਮ ''ਤੇ ਪੁੱਜਿਆ ਘਰ ਦਾ ਕਲੇਸ਼, ਸਾਬਕਾ ਫ਼ੌਜੀ ਨੇ ਅੱਖਾਂ ਸਾਹਮਣੇ ਲਾਈ ਖ਼ੁਦ ਨੂੰ ਅੱਗ

12/04/2020 6:13:56 PM

ਧਨੌਲਾ (ਰਾਈਆਂ) : ਬਾਅਦ ਦੁਪਹਿਰ ਧਨੌਲਾ ਦੇ ਜੈਦਾ ਪੱਤੀ ਵਸਨੀਕ ਸਾਬਕਾ ਫੌਜੀ ਵੱਲੋਂ ਘਰੇਲੂ ਕਲੇਸ਼ ਕਾਰਣ ਆਪਣੇ ਆਪ ਨੂੰ ਅੱਗ ਲਾ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਰਕਾਰੀ ਹਸਪਤਾਲ ਵਿਖੇ ਜ਼ੇਰੇ ਇਲਾਜ ਸਾਬਕਾ ਫੌਜੀ ਹਰਪ੍ਰੀਤ ਸਿੰਘ (40) ਨੇ ਇਲਾਜ ਦੌਰਾਨ ਮੀਡੀਆ ਨੂੰ ਦੱਸਿਆ ਕਿ ਉਸਨੂੰ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਕਥਿਤ ਤੌਰ 'ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਇਸ ਬਾਬਤ ਉਸਨੇ ਕਈ ਵਾਰ ਥਾਣੇ ਫਰਿਆਦ ਕੀਤੀ ਪਰ ਉਸਨੂੰ ਇਨਸਾਫ਼ ਦੇਣ ਦੀ ਬਜਾਏ ਜ਼ਲੀਲ ਕੀਤਾ ਗਿਆ।

ਇਹ ਵੀ ਪੜ੍ਹੋ : ਮਿਊਰ ਵਿਹਾਰ ਚੌਹਰੇ ਕਤਲ ਕਾਂਡ 'ਚ ਨਵਾਂ ਮੋੜ, ਮ੍ਰਿਤਕਾ ਦੇ ਭਰਾ ਨੇ ਫੇਸਬੁਕ 'ਤੇ ਆਖੀ ਵੱਡੀ ਗੱਲ

ਆਖਿਰ ਅੱਜ ਤੰਗ-ਪ੍ਰੇਸ਼ਾਨ ਹੋ ਕੇ ਮੈਂ ਆਪਣੇ ਆਪ ਨੂੰ ਅੱਗ ਲਾ ਲਈ ਜਿਸ ਨਾਲ ਉਸਦਾ ਪੂਰਾ ਸਰੀਰ ਸੜ ਗਿਆ। ਉਸਨੇ ਦੱਸਿਆ ਕਿ ਇਹ ਉਸਦਾ ਦੂਜਾ ਵਿਆਹ ਸੀ, ਜਿਸਨੇ ਮੈਨੂੰ ਘਰੋਂ ਕੱਢ ਦਿੱਤਾ ਗਿਆ ਸੀ। ਮੈਂ ਜਦੋਂ ਅੱਜ ਮੁੜ ਘਰ ਆਇਆ ਤਾਂ ਮੇਰੇ ਨਾਲ ਕਲੇਸ਼ ਸ਼ੁਰੂ ਕਰ ਦਿੱਤਾ ਜਿਸ ਕਾਰਣ ਮੈਂ ਆਪਣੇ ਆਪ ਨੂੰ ਅੱਗ ਲਾ ਲਈ। ਇਸ ਘਟਨਾ ਸਬੰਧੀ ਫੌਜੀ ਹਰਪ੍ਰੀਤ ਸਿੰਘ ਦੀ ਪਤਨੀ ਪਰਮਜੀਤ ਕੌਰ ਤੇ ਪੁੱਤਰ ਨੇ ਫੌਜੀ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਲਟਾ ਫੌਜੀ ਸਾਨੂੰ ਆਏ ਦਿਨ ਤੰਗ-ਪ੍ਰੇਸ਼ਾਨ ਕਰਦਾ ਸੀ ਇਹ ਨਾ ਆਪ ਕੰਮ ਕਰਦਾ ਹੈ ਤੇ ਨਾ ਸਾਨੂੰ ਕੋਈ ਕੰਮ ਧੰਦਾ ਕਰਨ ਦਿੰਦਾ ਹੈ।

ਇਹ ਵੀ ਪੜ੍ਹੋ : ਵਿਆਹ ਕਰਵਾ ਕੇ ਮੁੰਡੇ ਨੂੰ ਕੈਨੇਡਾ ਭੇਜਣ ਦੇ ਲਾਰੇ 'ਚ ਫਸਿਆ ਪਰਿਵਾਰ, ਉਹ ਹੋਇਆ ਜੋ ਸਚਿਆ ਨਾ ਸੀ

ਉੱਧਰ, ਥਾਣਾ ਐੱਸ. ਐੱਚ. ਓ. ਧਨੌਲਾ ਨੇ ਕਿਹਾ ਹੈ ਕਿ ਹਸਪਤਾਲ ਤੋਂ ਰੁੱਕਾ ਮਿਲਣ ਦੇ ਨਾਲ ਹੀ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਐੱਸ. ਐੱਮ. ਓ. ਡਾ. ਸਤਵੰਤ ਸਿੰਘ ਔਜਲਾ ਨੇ ਕਿਹਾ ਕਿ ਅੱਗ ਨਾਲ ਝੂਲਸਣ ਵਾਲੇ ਹਰਪ੍ਰੀਤ ਸਿੰਘ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਬਰਨਾਲਾ ਰੈਫਰ ਕੀਤਾ ਜਾ ਰਿਹਾ ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਦਿੱਲੀ ਬਾਰਡਰ ਉਤੇ ਧਰਨੇ 'ਤੇ ਬੈਠੇ ਕਿਸਾਨ ਨੇਤਾ ਬਲਬੀਰ ਰਾਜੇਵਾਲ ਦੀ ਸਿਹਤ ਵਿਗੜੀ

Gurminder Singh

This news is Content Editor Gurminder Singh