ਮਜੀਠੀਆ ਖ਼ਿਲਾਫ਼ ਸਿੱਧੂ ਦੀ ਘਟੀਆ ਬਿਆਨਬਾਜ਼ੀ ਉਸ ਦੀ ਬੌਖਲਾਹਟ ਦਾ‌ ਸਬੂਤ : ਗਰਚਾ

08/17/2021 2:00:28 AM

ਲੁਧਿਆਣਾ(ਅਨਿਲ)- ਸੂਬਾ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਨੂੰ ਸ਼ਾਇਦ ਕਾਮੇਡੀ ਦਾ ਮੰਚ ਸਮਝਿਆ ਹੋਇਆ ਹੈ ਤਾਂ ਹੀ ਉਹ ਸਟੇਜ ’ਤੇ ਚੜ੍ਹ ਕੇ ਕਾਂਗਰਸ ਦੀ ਗੱਲ ਕਰਨ ਦੀ ਬਜਾਏ ਜੋਕਰ ਵਾਂਗ ਆਪਣਾ ਅਕਸ ਪੇਸ਼ ਕਰਨ ’ਚ ਲੱਗੇ ਹੋਏ ਹਨ। ਅਕਾਲੀ ਦਲ ਪ੍ਰਤੀ ਬਿਆਨਬਾਜੀ ਸਿੱਧੂ ਦੇ ਅੰਦਰਲੀ ਬੌਖਲਾਹਟ ਦੀ ਸਥਿਤੀ ਨੂੰ ਵਿਖਾ ਰਹੀ ਹੈ।

ਇਹ ਵੀ ਪੜ੍ਹੋ- ਜਨਤਕ ਥਾਂ 'ਤੇ ਫਾਇਰਿੰਗ ਕਰਨ ਦੇ ਦੋਸ਼ 'ਚ ਗਾਇਕ ਸਿੰਘਾ 'ਤੇ ਮਾਮਲਾ ਦਰਜ
ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੰਯੁਕਤ ਸਕੱਤਰ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਮਰਿਆਦਾਵਾਂ ਵਿਚ ਰਹਿੰਦੇ ਹੋਏ ਇਹ ਦੱਸਣਾ ਚਾਹੀਦਾ ਹੈ ਕਿ ਕਾਂਗਰਸ ਸਰਕਾਰ ਨੇ ਪੌਣੇ 5 ਸਾਲਾਂ ਵਿਚ ਲੋਕਾਂ ਨਾਲ ਕੀਤਾ, ਕਿਹੜਾ ਵਾਅਦਾ ਪੂਰਾ ਕੀਤਾ। ਲੋਕਾਂ ਨੂੰ ਕਿਹੜਾ ਚੰਗਾ ਰਾਜ ਪ੍ਰਬੰਧ ਮੁਹੱਈਆ ਕਰਵਾਇਆ। ਜਿਹੜੇ ਭ੍ਰਿਸ਼ਟ ਕਾਂਗਰਸ ਦੇ ਮੰਤਰੀ ਤੇ ਵਿਧਾਇਕਾਂ ਤੇ ਉਹ ਉਂਗਲਾਂ ਚੁੱਕ ਰਹੇ ਸੀ, ਕੀ ਹੁਣ ਉਹ ਸਿੱਧੂ ਧੜੇ ’ਚ ਆ ਕੇ ਦੁੱਧ ਧੋਤਾ ਹੋ ਗਏ ਨੇ।

ਇਹ ਵੀ ਪੜ੍ਹੋ- ਮਹਿੰਗਾਈ ਦੀ ਮਾਰ : ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ’ਚ ਵੱਡਾ ਉਛਾਲ

ਉਨ੍ਹਾਂ ਕਿਹਾ ਕਿ ਮਜੀਠੀਆ ਲੋਕਾਂ ਦੇ ਮਕਬੂਲ ਆਗੂ ਹਨ, ਉਨ੍ਹਾਂ ਖਿਲਾਫ ਸਿੱਧੂ ਵੱਲੋਂ ਕੀਤੀ ਜਾਂਦੀ ਗਲਤ ਬਿਆਨੀ ਨੂੰ ਲੋਕ ਵੀ ਗੰਭੀਰਤਾ ਨਾਲ ਨਹੀਂ ਲੈਂਦੇ।

Bharat Thapa

This news is Content Editor Bharat Thapa