ਪੰਜਾਬ ''ਚ ਹਰ ਰੋਜ਼ ਹੁਣ 50 ਫੀਸਦੀ ਸਟਾਫ ਕਰੇਗਾ ਘਰ ਤੋਂ ਕੰਮ

03/20/2020 11:25:03 PM

ਚੰਡੀਗੜ੍ਹ, (ਅਸ਼ਵਨੀ)— ਕੋਰੋਨਾ ਵਾਇਰਸ ਦੇ ਚਲਦੇ ਹੁਣ ਪੰਜਾਬ ਦੇ ਗਰੁਪ-ਬੀ, ਸੀ, ਡੀ, ਸ਼੍ਰੇਣੀ ਦੇ ਕਰੀਬ 50 ਫੀਸਦੀ ਕਰਮਚਾਰੀ ਹਰ ਰੋਜ਼ ਘਰ ਤੋਂ ਕੰਮ ਕਰਨਗੇ। ਅਗਲੇ ਦਿਨ ਘਰੋਂ ਕੰਮ ਕਰਨ ਵਾਲੇ 50 ਫੀਸਦੀ ਕਰਮਚਾਰੀ ਦਫਤਰ ਆਉਣਗੇ ਅਤੇ ਇਕ ਦਿਨ ਪਹਿਲਾਂ ਕੰਮ ਕਰਨ ਵਾਲੇ 50 ਫੀਸਦੀ ਕਰਮਚਾਰੀ ਘਰ ਤੋਂ ਕੰਮ ਕਰਨਗੇ। ਪੰਜਾਬ ਦੇ ਪ੍ਰਸੋਨਲ ਵਿਭਾਗ ਨੇ ਸਾਰੇ ਵਿਭਾਗ ਮੁਖੀਆਂ ਨੂੰ ਇਹ ਯਕੀਨੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।
ਇਸ ਸੰਬੰਧ 'ਚ ਸਟਾਫ ਦਾ 15 ਦਿਨਾਂ ਦਾ ਰੋਸਟਰ ਤਿਆਰ ਕਰਨ ਨੂੰ ਵੀ ਕਿਹਾ ਗਿਆ ਹੈ। ਪਹਿਲਾ ਪੰਦਰਵਾੜਾ 23 ਮਾਰਚ 2020 ਤੋਂ 5 ਅਪ੍ਰੈਲ 2020 ਅਤੇ ਦੂਜਾ ਪੰਦਰਵਾੜਾ 6 ਅਪ੍ਰੈਲ 2020 ਤੋਂ 19 ਅਪ੍ਰੈਲ 2020 ਤੱਕ ਹੋਵੇਗਾ। ਇਸ ਦੇ ਨਾਲ ਦਫ਼ਤਰ 'ਚ ਆਉਣ ਵਾਲੇ ਕਰਮਚਾਰੀਆਂ ਨੂੰ 3 ਗਰੁਪ 'ਚ ਵੰਡਕੇ ਡਿਊਟੀ ਦਾ ਸਮਾਂ ਵੀ ਵੰਡਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂਕਿ ਇੱਕ ਹੀ ਵਕਤ ਹੋਣ ਵਾਲੀ ਭੀੜ ਘੱਟ ਹੋ ਸਕੇ। ਜੋ ਕਰਮਚਾਰੀ ਘਰ ਤੋਂ ਕੰਮ ਕਰਨਗੇ, ਉਹ ਹਰ ਸਮੇਂ ਸੰਚਾਰ ਦੇ ਮਾਧਿਅਮ ਨਾਲ ਉਪਲੱਭਧ ਰਹਿਣਗੇ। ਇਨ੍ਹਾਂ ਨੂੰ ਜਰੂਰਤ ਪੈਣ 'ਤੇ ਦਫ਼ਤਰ ਵੀ ਬੁਲਾਇਆ ਜਾ ਸਕੇਗਾ। ਕਰਮਚਾਰੀਆਂ ਨੂੰ ਇਹ ਯਕੀਨੀ ਕਰਣਾ ਹੋਵੇਗਾ ਕਿ ਉਹ ਘਰ ਨਾ ਛੱਡਣ। ਇਸ ਕੜੀ 'ਚ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਦੀ ਕੋਵਾ ਪੰਜਾਬ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ ਲਈ ਵੀ ਕਿਹਾ ਗਿਆ ਹੈ। ਇਹ ਆਦੇਸ਼ ਉਨ੍ਹਾਂ ਕਰਮਚਾਰੀਆਂ 'ਤੇ ਲਾਗੂ ਨਹੀਂ ਹੋਣਗੇ, ਜੋ ਐਮਰਜੈਂਸੀ ਸੇਵਾਵਾਂ ਨਾਲ ਜੁੜੇ ਹੋਏ ਹਨ।

KamalJeet Singh

This news is Content Editor KamalJeet Singh