ਸ਼ਾਮ ਢਲਦੇ ਹੀ ਬੰਦ ਹੋ ਜਾਂਦੇ ਹਨ ਕਈ ਏ. ਟੀ. ਐੱਮਜ਼ ਦੇ ਸ਼ਟਰ

02/19/2018 7:38:14 AM

ਕਪੂਰਥਲਾ, (ਭੂਸ਼ਣ)- ਸ਼ਾਮ ਢੱਲਦੇ ਹੀ ਕਪੂਰਥਲਾ ਸ਼ਹਿਰ ਸਮੇਤ ਨੇੜੇ ਦੇ ਖੇਤਰਾਂ 'ਚ ਬੰਦ ਹੋ ਜਾਂਦੇ ਹਨ ਜ਼ਿਆਦਾਤਰ ਬੈਂਕਾਂ ਦੇ ਏ. ਟੀ. ਐੱਮਜ਼ ਦੇ ਸ਼ਟਰ। ਜਿਸ ਦੇ ਸਿੱਟੇ ਵਜੋਂ ਜਿਥੇ ਲੋਕਾਂ ਦਾ ਬੈਂਕਿੰਗ ਸਿਸਟਮ ਤੋਂ ਵਿਸ਼ਵਾਸ ਉਠਣ ਲੱਗ ਪਿਆ ਹੈ, ਉਥੇ ਹੀ ਐਮਰਜੈਂਸੀ ਦੀ ਹਾਲਤ 'ਚ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਬਾਵਜੂਦ ਵੀ ਬੈਂਕ ਪ੍ਰਬੰਧਕ ਇਸ ਦਿਸ਼ਾ 'ਚ ਕੋਈ ਦਿਲਚਸਪੀ ਨਹੀਂ ਦਿਖਾ ਰਹੇ। 
24 ਘੰਟੇ ਬੈਂਕਿੰਗ ਸਰਵਿਸ ਲਈ ਬਣੇ ਹਨ ਏ. ਟੀ. ਐੱਮਜ਼
ਨਿਯਮਾਂ ਮੁਤਾਬਕ ਦੇਸ਼ ਭਰ 'ਚ ਲਾਂਚ ਕੀਤੇ ਗਏ ਏ. ਟੀ. ਐੱਮ. ਕੇਂਦਰ ਜਿਥੇ ਆਧੁਨਿਕ ਬੈਂਕਿੰਗ ਸਿਸਟਮ ਦੀ ਇਕ ਚੰਗੀ ਮਿਸਾਲ ਹੈ, ਉਥੇ ਹੀ ਏ. ਟੀ. ਐੱਮ. ਮਸ਼ੀਨਾਂ ਨਾਲ ਬੈਂਕ ਲੋਕਾਂ ਨੂੰ 24 ਘੰਟੇ ਬੈਂਕਿੰਗ ਸੇਵਾਵਾਂ ਦੇਣ ਲਈ ਵਚਨਬੱਧ ਹੁੰਦੀ ਹੈ ਪਰ ਵਰਤਮਾਨ 'ਚ ਹਾਲਾਤ ਤਾਂ ਇਹ ਹੈ ਕਿ ਸ਼ਾਮ ਢੱਲਦੇ ਹੀ ਜਿਥੇ ਰਾਤ ਦੇ ਹਨੇਰੇ 'ਚ ਜ਼ਿਆਦਾਤਰ ਬੈਂਕਾਂ ਦੇ ਏ. ਟੀ. ਐੱਮ. ਕੇਂਦਰਾਂ ਦੇ ਸ਼ਟਰ ਡਿੱਗ ਜਾਂਦੇ ਹਨ। ਉਥੇ ਹੀ ਇਸ ਸਭ ਦੇ ਕਾਰਨ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਅਜੇ ਇਸ ਸਮੱਸਿਆ ਨੂੰ ਲੈ ਕੇ ਬੈਂਕ ਅਫਸਰ ਪਹਿਲਾਂ ਵੀ ਕਈ ਵਾਰ ਸਮਾਧਾਨ ਕੱਢਣ ਨੂੰ ਲੈ ਕੇ ਐਲਾਨ ਕਰ ਚੁੱਕੇ ਹਨ।  
ਕਈ ਬੈਂਕ ਪ੍ਰਬੰਧਕਾਂ ਨੇ ਤਾਇਨਾਤ ਨਹੀਂ ਕੀਤੇ ਸੁਰੱਖਿਆ ਗਾਰਡ 
'ਜਗ ਬਾਣੀ' ਦੀ ਟੀਮ ਨੇ ਜਦੋਂ ਐਤਵਾਰ ਦੀ ਰਾਤ ਸ਼ਹਿਰ ਦੇ ਬਾਹਰਲੇ ਖੇਤਰਾਂ ਜਲੰਧਰ ਮਾਰਗ, ਕਾਂਜਲੀ ਮਾਰਗ, ਸੁਲਤਾਨਪੁਰ ਲੋਧੀ ਮਾਰਗ ਅਤੇ ਕਰਤਾਰਪੁਰ ਮਾਰਗ ਦੇ ਕਈ ਥਾਵਾਂ ਦਾ ਦੌਰਾ ਕੀਤਾ ਤਾਂ ਕਾਫ਼ੀ ਜਗ੍ਹਾ 'ਤੇ ਏ. ਟੀ. ਐੱਮ. ਮਸ਼ੀਨਾਂ ਬੰਦ ਮਿਲੀਆਂ। ਜਿਸ ਦੇ ਦੌਰਾਨ ਜਿਥੇ ਏ. ਟੀ. ਐੱਮ. ਮਸ਼ੀਨਾਂ ਨੂੰ ਤਲਾਸ਼ਦੇ ਨਜ਼ਰ ਆਏ। ਜਿਥੇ ਜ਼ਿਆਦਾਤਰ ਏ. ਟੀ. ਐੱਮ. ਕੇਂਦਰਾਂ ਵਿਚ ਏ. ਟੀ. ਐੱਮ. ਮਸ਼ੀਨਾਂ ਬੰਦ ਮਿਲੀਆਂ। ਕਪੂਰਥਲਾ ਤੋਂ ਲੈ ਕੇ ਕਸਬਾ ਕਾਲਾ ਸੰਘਿਆਂ ਤਕ ਲੱਗਭਗ ਕਿਸੇ ਵੀ ਪੇਂਡੂ ਖੇਤਰ 'ਚ ਰਾਤ ਦੇ ਸਮੇਂ ਏ. ਟੀ. ਐੱਮ. ਕੇਂਦਰ ਖੁੱਲ੍ਹੇ ਨਜ਼ਰ ਨਹੀਂ ਆਏ । ਗੌਰ ਹੋਵੇ ਕਿ ਸੂਬੇ 'ਚ ਬੀਤੇ ਕੁਝ ਸਾਲਾਂ ਦੇ ਦੌਰਾਨ ਕਈ ਬੈਂਕ ਏ. ਟੀ. ਐੱਮ. ਵਿਚ ਹੋਈ ਲੁਟ ਨੂੰ ਲੈ ਕੇ ਜਿਥੇ ਬੈਂਕ ਪ੍ਰਬੰਧਕਾਂ ਨੇ ਜ਼ਿਆਦਾਤਰ ਏ. ਟੀ. ਐੱਮ. ਕੇਂਦਰਾਂ 'ਤੇ ਸੁਰੱਖਿਆ ਗਾਰਡ ਤਾਇਨਾਤ ਨਹੀਂ ਕੀਤੇ ਹਨ। ਉਥੇ ਹੀ ਇਨ੍ਹਾਂ ਨੇ ਏ. ਟੀ. ਐੱਮ. ਕੇਂਦਰਾਂ ਨੂੰ ਸੁਰੱਖਿਆ ਨਾਲ ਲੈਸ ਕਰਨ ਦੇ ਸਥਾਨ 'ਤੇ ਇਹ ਬੰਦ ਕਰਨਾ ਹੀ ਬਿਹਤਰ ਉਪਾਅ ਸਮਝਿਆ ਹੈ । ਜ਼ਿਲਾ ਪੁਲਸ ਨੇ ਕਈ ਵੱਡੇ ਏ. ਟੀ. ਐੱਮ. ਲੁਟੇਰਾ ਗੋਰਹ ਗ੍ਰਿਫਤਾਰ ਕਰਨ 'ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। 
ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸੰਬੰਧ 'ਚ ਜਦੋਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜ਼ਿਲੇ ਵਿਚ ਸਾਰੇ ਬੈਂਕ ਪ੍ਰਬੰਧਕਾਂ ਨੂੰ ਏ. ਟੀ. ਐੱਮ. ਕੇਂਦਰਾਂ ਵਿਚ ਸੁਰੱਖਿਆ ਵਧਾਉਣ ਦੇ ਹੁਕਮ ਦਿੱਤੇ ਗਏ ਹਨ। ਉਥੇ ਹੀ ਕਿਸੇ ਬੈਂਕ ਪ੍ਰਬੰਧਕ ਨੂੰ ਸੁਰੱਖਿਆ ਸਬੰਧੀ ਮੁਸ਼ਕਿਲ ਹੈ ਤਾਂ ਉਹ ਨਜ਼ਦੀਕੀ ਪੁਲਸ ਸਟੇਸ਼ਨ ਜਾਂ ਪੀ. ਸੀ. ਆਰ. ਟੀਮ ਨਾਲ ਸੰਪਰਕ ਕਰ ਸਕਦੇ ਹਨ।