ਸ਼ਰਾਬ ਦੇ ਸ਼ੌਕੀਨ ਚੋਰਾਂ ਨੇ ਠੇਕੇ ਨੂੰ ਲਾਈ ਸੰਨ,ਸਵਾ ਲੱਖ ਰੁਪਏ ਦੀ ਸ਼ਰਾਬ ਲੈ ਕੇ ਹੋਏ ਫਰਾਰ

11/11/2017 6:03:03 PM


ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਪਿੰਡ ਗੱਗੋਬੂਆ ਦੀ ਲਿੰਕ ਸ਼ੜਕ 'ਤੇ ਖੁਲ੍ਹੇ ਅਨਾਜ਼ ਟ੍ਰੇਡਿੰਗ ਕੰਪਨੀ ਦੇ ਅੰਗਰੇਜ਼ੀ ਅਤੇ ਦੇਸ਼ੀ ਸ਼ਰਾਬ ਦੇ ਇਕ ਠੇਕੇ ਨੂੰ ਬੀਤੀ ਸ਼ੁੱਕਰਵਾਰ ਦੀ ਰਾਤ ਸ਼ਰਾਬ ਦੇ ਸ਼ੌਕੀਨ ਚੋਰਾਂ ਨੇ ਨਿਸ਼ਾਨਾਂ ਬਣਾਇਆ ਅਤੇ ਕਰੀਬ ਸਵਾ ਲੱਖ ਰੁਪਏ ਦੀ ਸ਼ਰਾਬ ਚੋਰੀ ਕਰਕੇ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਠੇਕੇ ਦੀ ਫਰਮ ਦੇ ਸਰਕਲ ਇੰਚਾਰਜ ਕੁਲਦੀਪ ਸਿੰਘ ਲਾਲੀ, ਸੁਰਿੰਦਰ ਸਿੰਘ, ਗੁਰਮੀਤ ਸਿੰਘ, ਬਿਕਰਮ ਸਿੰਘ ਨੇ ਦੱਸਿਆ ਕਿ ਰੋਜ਼ ਦੀ ਵਾਂਗ ਉਨ੍ਹਾਂ ਦੇ ਠੇਕੇ ਦਾ ਕਰਿੰਦਾ ਰਾਤ ਕਰੀਬ 10 ਵਜੇ ਠੇਕਾ ਬੰਦ ਕਰਕੇ ਘਰ ਨੂੰ ਚਲਾ ਗਿਆ ਤਾਂ ਪਹਿਲਾਂ ਤੋਂ ਹੀ ਤਾਕ 'ਚ ਬੈਠੇ ਚੋਰਾਂ ਵੱਲੋਂ ਠੇਕੇ ਦੇ ਸ਼ਟਰ ਦੇ ਜ਼ਿੰਦਰੇ ਤੋੜ ਕੇ ਬੜੀ ਦਲੇਰੀ ਨਾਲ ਠੇਕੇ ਅੱਗੇ ਗੱਡੀ ਖੜ੍ਹੀ ਕਰਕੇ ਅੰਦਰ ਪਈ ਅੰਗਰੇਜ਼ੀ ਸ਼ਰਾਬ ਮਾਰਕਾ ਓ.ਸੀ. 15 ਬੋਤਲਾਂ, 8 ਪੀ.ਐੱਮ. 39 ਬੋਤਲਾਂ, ਡਿਊਟ 8 ਬੋਤਲਾਂ, ਮੈਕਡਾਵਿਲ ਰਮ 11 ਬੋਤਲਾਂ, ਸਪਾਰਕ ਵੋਡਕਾ 8 ਬੋਤਲਾਂ, ਮੈਕਡਾਵਲ 13 ਬੋਤਲਾਂ, ਆਈ.ਬੀ. 14 ਬੋਤਲਾਂ, ਰਾਇਲ ਸਟਾਗ 22 ਬੋਤਲਾਂ ਮੈਜਿਕ ਮੂਵਮੈਂਟ 10 ਬੋਤਲਾਂ, ਆਰ.ਸੀ. 7 ਬੋਤਲਾਂ, ਸਗਨੇਚਰ 9 ਬੋਤਲਾਂ, ਬਲੈਂਡਰ ਪ੍ਰਾਈਡ 7 ਬੋਤਲਾਂ, ਐਂਟੀ ਕੁਆਂਟੀ 6 ਬੋਤਲਾਂ, ਵੈਟ 2 ਬੋਤਲਾਂ, 100 ਪੀਪਰ 2 ਬੋਤਲਾਂ, ਬਲੈਕ ਵਾਇਟ 2 ਬੋਤਲਾਂ, ਸੰਤਰਾ ਮਾਰਕਾ ਪਾਊਏ 25, ਸ਼ੌਫੀਂ 25 ਪਾਊਏ, ਵਿਸਕੀ ਕੈਸ 24 ਬੋਤਲਾਂ ਅਤੇ ਬਿਨੀ 12 ਬੋਤਲਾਂ ਲੈ ਕੇ ਫਰਾਰ ਹੋ ਗਏ ਜਿਸ ਦੀ ਕੀਮਤ 1 ਲੱਖ 14 ਹਜ਼ਾਰ ਰੁਪਏ ਦੇ ਕਰੀਬ ਬਣਦੀ ਹੈ। ਇਸ ਸਬੰਧੀ ਥਾਣਾ ਝਬਾਲ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਐੱਸ. ਐੱਚ.ਓ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ ਏ. ਐੱਸ. ਆਈ ਗੁਰਸਾਹਬ ਸਿੰਘ ਵੱਲੋਂ ਕੀਤੀ ਜਾ ਰਹੀ ਹੈ।