ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਵਾਸਤੇ ਲਕਸ਼ਮੀ ਨਾਰਾਇਣ ਮੰਦਿਰ ਵਲੋਂ ਮੁਹਿੰਮ ਸ਼ੁਰੂ

Friday, Jul 06, 2018 - 06:54 AM (IST)

ਸ਼ਾਹਕੋਟ, (ਅਰੁਣ)- ਸ਼ਾਹਕੋਟ ਵਿਖੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਹੈਲਪ ਲਾਈਨ ਗਰੁੱਪ ਸ਼ਾਹਕੋਟ ਜਲੰਧਰ ਰਜਿ. ਦੇ ਉੱਘੇ ਸਮਾਜ ਸੇਵੀ ਵਰਿੰਦਰ ਚੌਧਰੀ ਦੀ ਅਗਵਾਈ ਹੇਠ ਐੱਸ. ਐੱਮ. ਓ. ਡਾ. ਦਵਿੰਦਰ ਸਮਰਾ ਅਤੇ ਰਮੇਸ਼ ਹੰਸ ਦੀ ਦੇਖ-ਰੇਖ ਹੇਠ ਪ੍ਰਾਇਮਰੀ ਹੈਪ ਸੈਂਟਰ ਸ਼ਾਹੋਕਟ (ਜਲੰਧਰ) ਵਿਖੇ ਛਾਂ-ਦਾਰ ਬੂਟੇ ਲਗਾਏ ਗਏ ਤਾਂ ਜੋ ਅੱਜ ਦੇ ਮਾਹੌਲ 'ਚ ਵੱਧ ਰਹੇ ਵਾਤਾਵਰਣ ਪ੍ਰਦੂਸ਼ਣ ਸਾਡਾ ਬਚਾਅ ਹੋ ਸਕੇ। ਇਸ ਮੁਹਿੰਮ ਲਈ ਮੰਦਿਰ ਕਮੇਟੀ ਦੇ ਮੈਂਬਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਹੈ। 
ਇਸ ਮੌਕੇ ਸੀਤਾ ਰਾਮ ਠਾਕੁਰ, ਬੈਜ ਨਾਥ ਅਗਰਵਾਲ, ਭੀਮਾ ਪਹਿਲਵਾਨ, ਮਨਜੀਤ ਸਿੰਘ ਪ੍ਰਧਾਨ, ਦੇਵ ਰਾਜ ਸ਼ਰਮਾ, ਵਿਨੈ ਰਿਹਾਨ, ਗੁਲਸ਼ਨ ਕੁਮਾਰ ਸ਼ਰਮਾ, ਸਤਵਿੰਦਰ ਪਾਲ ਸਿੰਘ, ਰਤਨ ਸਿੰਘ, ਡਾ. ਰਣਦੀਪ ਸਿੰਘ, ਜਸਵਿੰਦਰ ਕੌਰ ਸੱਚਦੇਵਾ, ਸੁਰਿੰਦਰ ਪਾਲ ਸਿੰਘ ਸੱਚਦੇਵਾ, ਨਿਰਮਲ ਭੱਬੀ, ਵਰਿੰਦਰ ਗਿੱਲ, ਸੁਧੀਰ ਨਾਹਰ, ਗੁਰਮਲਕੀਤ ਸਿੰਘ, ਸੁਖਦੇਵ ਸਿੰਘ, ਜਸਪਾਲ ਸਿੰਘ, ਮਨੀ ਆਦਿ ਹਾਜ਼ਰ ਸਨ। 


Related News