ਮਨੂੰ-ਕੁੱਸਾ ਦੇ ਐਨਕਾਊਂਟਰ ਦੌਰਾਨ ਹੋੋਈ ਫਾਇਰਿੰਗ ਦੇ ਦਰੱਖ਼ਤਾਂ ''ਤੇ ਮਿਲੇ ਨਿਸ਼ਾਨ, ''ਹਵੇਲੀ'' ਨੇੜੇ ਪੁਲਸ ਦਾ ਪਹਿਰਾ

07/23/2022 8:07:25 PM

ਅੰਮ੍ਰਿਤਸਰ - ਅੰਮ੍ਰਿਤਸਰ ਵਿਖੇ ਹੋਏ ਪੁਲਸ ਮੁਕਾਬਲੇ ਵਿੱਚ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਦੇ ਮੁੱਖ ਸ਼ੂਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਕੁੱਸਾ ਨੂੰ ਮਾਰ ਦਿੱਤਾ ਗਿਆ ਸੀ। ਗੈਂਗਸਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਕੁੱਸਾ ਦੇ ਹੋਏ ਐਨਕਾਊਂਟਰ ਤੋਂ ਬਾਅਦ ਕਈ ਵੱਡੇ ਤੱਥ ਸਾਹਮਣੇ ਆਏ ਹਨ। ਐਨਕਾਊਂਟਰ ਦੇ ਸਮੇਂ ਗੈਂਗਸਟਰ ਜਿਸ ਹਵੇਲੀ ’ਚ ਲੁਕੇ ਹੋਏ ਸਨ, ਉਸ ਦੀਆਂ ਕੰਧਾਂ ਗੋਲੀਆਂ ਲੱਗਣ ਕਾਰਨ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਮਕਾਨ ਦੇ ਆਲੇ-ਦੁਆਲੇ ਲੱਗੇ ਦਰੱਖਤਾਂ ਅਤੇ ਟਰਾਂਸਫਾਰਮਰ ’ਤੇ ਗੋਲੀਆਂ ਨੇ ਨਿਸ਼ਾਨ ਸਾਫ਼ ਦਿਖਾਈ ਦੇ ਰਹੇ ਹਨ। 

ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ੁਲਾਸਾ: ਐਨਕਾਊਂਟਰ ’ਚ ਗੋਲੀਆਂ ਲੱਗਣ ਕਾਰਨ ਖ਼ਤਮ ਹੋਇਆ ਸੀ ਕੁੱਸਾ ਦਾ ਦਿਮਾਗ ਅਤੇ ਰੂਪਾ ਦੇ ਫੇਫੜੇ

ਕਈ ਗੋਲੀਆਂ ਅਜੇ ਵੀ ਕੰਧਾਂ ਦੇ ਅੰਦਰ ਫਸੀਆਂ ਹੋਈਆਂ ਹਨ। ਐਨਕਾਊਂਟਰ ਦੌਰਾਨ ਪੁਲਸ ਵਲੋਂ ਕੀਤੀ ਗਈ ਫਾਇਰਿੰਗ ਦੇ ਖੋਲ ਖੇਤਾਂ 'ਚ ਅੱਜ ਵੀ ਖਿੱਲਰੇ ਹੋਏ ਹਨ ਅਤੇ ਗੈਂਗਸਟਰਾਂ ਵੱਲੋਂ ਚਲਾਈਆਂ ਗੋਲੀਆਂ ਦੇ ਖੋਲ ਅੰਦਰ ਪਏ ਹਨ। ਮੁਕਾਬਲੇ ਦੇ ਤੀਜੇ ਦਿਨ ਵੀ ਪੱਤਰਕਾਰਾਂ ਨੂੰ ਮਕਾਨ ਦੇ ਨੇੜੇ ਜਾਣ ਦੀ ਇਜ਼ਾਜਤ ਨਹੀਂ ਦਿੱਤੀ ਗਈ। ਪੁਲਸ ਨੇ ਦਰੱਖਤਾਂ ਅਤੇ ਕੰਧਾਂ 'ਤੇ ਪਏ ਗੋਲੀਆਂ ਦੇ ਨਿਸ਼ਾਨ ’ਤੇ ਗੋਲਾ ਲਗਾ ਦਿੱਤਾ ਹੈ। 

ਪੜ੍ਹੋ ਇਹ ਵੀ ਖ਼ਬਰ: ਐਨਕਾਊਂਟਰ ’ਚ ਮਾਰੇ ਗੈਂਗਸਟਰ ਜਗਰੂਪ ਰੂਪਾ ਤੇ ਕੁੱਸਾ ਦਾ ਹੋਇਆ ਪੋਸਟਮਾਰਟਮ, ਜੇਬਾਂ ’ਚੋਂ ਬਰਾਮਦ ਹੋਈਆਂ ਗੋਲੀਆਂ

ਦੱਸ ਦੇਈਏੇ ਕਿ ਘਰ ਦੇ ਖੱਬੇ ਪਾਸੇ ਅੰਦਰ ਅਤੇ ਬਾਹਰ ਜਾਣ ਦਾ ਇਕ ਛੋਟਾ ਦਰਵਾਜ਼ਾ ਸੀ। ਉਸ ਦਰਵਾਜ਼ੇ ਤੋਂ ਗੈਂਗਸਟਰ ਇਸ ਕਰਕੇ ਨਹੀਂ ਭੱਜ ਸਕੇ, ਕਿਉਂਕਿ ਪੁਲਸ ਉਸ ਪਾਸਿਓਂ ਲਗਾਤਾਰ ਫਾਇਰਿੰਗ ਕਰ ਰਹੀ ਸੀ। ਘਰ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਬਿਜਲੀ ਦਾ ਟਰਾਂਸਫਾਰਮਰ ਲੱਗਾ ਹੈ, ਜਿਸ ’ਤੇ ਲੱਗੀ ਗੋਲੀ ਦਾ ਸੁਰਾਖ ਸਾਫ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ ਟਰਾਂਸਫਾਰਮਰ ਦੇ ਹੇਠਾਂ ਕੰਧ 'ਤੇ ਲੱਗੀ ਗੋਲੀ ਅਜੇ ਵੀ ਕੰਧ 'ਚ ਫਸੀ ਹੋਈ ਹੈ। ਘਰ ਦੀ ਛੱਤ ਵਾਲੀ ਮਾਊਂਟੀ, ਜਿਸ 'ਚ ਗੈਂਗਸਟਰ ਲੁਕਿਆ ਹੋਇਆ ਸੀ, 'ਤੇ ਅਣਗਿਣਤ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਗੋਲੀਆਂ ਲੱਗਣ ਕਾਰਨ ਮਾਊਂਟੀ ਥਾਂ-ਥਾਂ ਤੋਂ ਟੁੱਟ ਚੁੱਕੀ ਹੈ। 

ਪੜ੍ਹੋ ਇਹ ਵੀ ਖ਼ਬਰ: ਕੈਨੇਡਾ 'ਚ ਅੰਮ੍ਰਿਤਸਰ ਦੇ ਨੌਜਵਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ


 


rajwinder kaur

Content Editor

Related News