ਖਾਲੀ ਪਲਾਂਟ ''ਚੋਂ ਕਾਰਤੂਸ ਤੇ ਨਸ਼ੀਲਾ ਪਾਊਡਰ ਬਰਾਮਦ

02/19/2018 11:46:16 AM

ਗੁਰਦਾਸਪੁਰ (ਵਿਨੋਦ) - ਇਕ ਖਾਲੀ ਪਏ ਪਲਾਟ ਤੋਂ ਪੁਲਸ ਨੇ ਜਿੰਦਾ ਤੇ ਚੱਲੇ ਹੋਏ ਕਾਰਤੂਸ ਸਮੇਤ 35 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਇਸ ਸਬੰਧੀ ਕਲਾਨੌਰ ਪੁਲਸ ਸਟੇਸ਼ਨ ਵਿਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਦੇ ਨਾਲ ਗਸ਼ਤ ਕਰ ਰਹੇ ਸੀ ਅਤੇ ਤਹਿਸੀਲ ਕੰਪਲੈਕਸ ਦੇ ਕੋਲ ਜਾ ਰਹੇ ਸੀ ਕਿ ਕਿਸੇ ਨੇ ਸੂਚਿਤ ਕੀਤਾ ਕਿ ਮੁਹੱਲਾ ਬਾਲਮੀਕੀ ਵਿਚ ਇਕ ਖਾਲੀ ਪਲਾਟ ਵਿਚੋਂ ਇਕ ਪਲਾਸਟਿਕ ਦੇ ਲਿਫਾਫੇ ਵਿਚ ਕਾਰਤੂਸ ਆਦਿ ਪਏ ਮਿਲੇ ਹਨ। ਇਸ ਸੂਚਨਾ ਦੇ ਆਧਾਰ ਤੇ ਜਦ ਮੌਕੇ ਤੋਂ ਪਹੁੰਚ ਕੇ ਬਰਾਮਦ ਪਲਾਸਟਿਕ ਦੇ ਲਿਫਾਫੇ ਦੀ ਜਾਂਚ ਕੀਤੀ ਗਈ ਤਾਂ ਉਸ ਵਿਚੋਂ 7.62 ਐੱਮ. ਐੱਮ ਦੇ 6,303 ਐੱਮ. ਐੱਮ ਦੇ 3 ਅਤੇ ਖਾਲੀ ਖੋਲ 2 ਸਮੇਤ 35 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਇਸ ਸੰਬੰਧੀ ਅਣਪਛਾਤੇ ਦੋਸ਼ੀ ਦੇ ਵਿਰੁੱਧ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।