ਕਪੂਰਥਲਾ ਜ਼ਿਲੇ ''ਚ ਕੈਪਟਨ ਸਰਕਾਰ ਵੱਲੋਂ ਅੱਜ ਤੋਂ 2 ਸਤੰਬਰ ਤੱਕ ਲਗਾਏ ਜਾਣਗੇ ਰੋਜ਼ਗਾਰ ਮੇਲੇ

08/30/2017 12:05:24 PM

ਫਗਵਾੜਾ(ਜਲੋਟਾ, ਮਹਿਤਾ)— ਪੰਜਾਬ ਸਰਕਾਰ ਵੱਲੋਂ ਪੜ੍ਹੇ-ਲਿਖੇ ਅਤੇ ਤਕਨੀਕੀ ਸਿੱਖਿਆ ਪ੍ਰਾਪਤ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸੂਬੇ ਭਰ 'ਚ ਲਾਏ ਜਾ ਰਹੇ ਰੋਜ਼ਗਾਰ ਮੇਲਿਆਂ ਤਹਿਤ ਜ਼ਿਲਾ ਕਪੂਰਥਲਾ 'ਚ ਦੋ ਥਾਵਾਂ 'ਤੇ 30 ਅਗਸਤ ਤੋਂ 2 ਸਤੰਬਰ ਤੱਕ ਰੋਜ਼ਗਾਰ ਮੇਲੇ ਲਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਨੇ ਦੱਸਿਆ ਕਿ 30 ਅਗਸਤ ਨੂੰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਸਵੇਰੇ 11 ਵਜੇ ਇੰਦਰ ਕੁਮਾਰ ਗੁਜਰਾਲ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਅਤੇ ਸ਼ਾਮ 3 ਵਜੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿਖੇ ਇਨ੍ਹਾਂ ਰੁਜ਼ਗਾਰ ਮੇਲਿਆਂ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿਖੇ 30 ਅਗਸਤ ਤੋਂ 2 ਸਤੰਬਰ ਤੱਕ ਰੋਜ਼ਗਾਰ ਮੇਲਾ ਲੱਗੇਗਾ। ਇਸੇ ਤਰ੍ਹਾਂ 30 ਅਤੇ 31 ਅਗਸਤ ਨੂੰ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿਖੇ ਰੋਜ਼ਗਾਰ ਮੇਲਾ ਲਗਾਇਆ ਜਾਵੇਗਾ, ਜਿਸ ਦੌਰਾਨ 30 ਅਗਸਤ ਨੂੰ ਹਾਇਰ ਐਜੂਕੇਸ਼ਨ ਵਾਲੇ ਉਮੀਦਵਾਰ ਅਤੇ 31 ਅਗਸਤ ਨੂੰ ਆਈ. ਟੀ. ਆਈ., ਬਹੁ-ਤਕਨੀਕੀ ਡਿਪਲੋਮਾ ਹੋਲਡਰਾਂ ਅਤੇ ਇੰਸ਼ੋਰੈਂਸ ਆਦਿ ਵਾਲੇ ਉਮੀਦਵਾਰ ਭਾਗ ਲੈ ਸਕਣਗੇ।