ਕਸਬਾ ਵਾਸੀਆਂ ਨੂੰ ਰੋਜ਼ਗਾਰ ਦੇਣਾ ਪੰਚਾਇਤ ਦਾ ਫ਼ਰਜ਼ : ਸਰਪੰਚ ਚੀਮਾ

01/31/2018 10:16:50 AM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਰਾਜਿੰਦਰ, ਭਾਟੀਆ) - ਸਵੈ-ਰੋਜ਼ਗਾਰ ਨਾਲ ਹਰ ਵਿਅਕਤੀ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਵਧੀਆ ਢੰਗ ਨਾਲ ਕਰ ਸਕਦਾ ਹੈ ਅਤੇ ਬੇਰੋਜ਼ਗਾਰੀ ਨੂੰ ਦੂਰ ਕਰਨ ਲਈ ਹਰ ਨੌਜਵਾਨ ਨੂੰ ਆਤਮ-ਨਿਰਭਰ ਹੋਣ ਲਈ ਸਵੈ-ਰੋਜ਼ਗਾਰ ਕਿੱਤੇ ਅਪਣਾਉਣੇ ਚਾਹੀਦੇ ਹਨ। ਇਹ ਪ੍ਰਗਟਾਵਾ ਅੱਡਾ ਝਬਾਲ ਦੇ ਸਰਪੰਚ ਅਵਨ ਕੁਮਾਰ ਸੋਨੂੰ ਚੀਮਾ ਨੇ ਤਰਨਤਾਰਨ ਰੋਡ ਅੱਡਾ ਝਬਾਲ ਵਿਖੇ ਗ੍ਰਾਮ ਪੰਚਾਇਤ ਅੱਡਾ ਝਬਾਲ ਵੱਲੋਂ ਨਵ-ਨਿਰਮਾਣਤ ਮਾਈ ਭਾਗ ਕੌਰ ਜੀ ਸ਼ਾਪਿੰਗ ਕੰਪਲੈਕਸ਼ ਦਾ ਉਦਘਾਟਨ ਕਰਨ ਮੌਕੇ ਦੁਕਾਨਦਾਰਾਂ ਨੂੰ ਦੁਕਾਨਾਂ ਅਲਾਟ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਵੱਲੋਂ ਆਨਲਾਈਨ ਸਿਸਟਮ ਤਹਿਤ ਦੁਕਾਨਾਂ ਅਪਲਾਈ ਕੀਤੀਆਂ ਗਈਆਂ ਸਨ, ਉਨ੍ਹਾਂ ਨੂੰ ਬਲਾਕ ਵਿਕਾਸ 'ਤੇ ਪੰਚਾਇਤ ਵਿਭਾਗ ਤਰਨਤਾਰਨ ਵੱਲੋਂ ਨਿਰਧਾਰਤ ਕੀਤੇ ਕਿਰਾਏ ਤਹਿਤ 40 ਲੋਕਾਂ ਨੂੰ ਦੁਕਾਨਾਂ ਦੀਆਂ ਚਾਬੀਆਂ ਸੌਂਪੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਸਬਾ ਵਾਸੀਆਂ ਨੂੰ ਰੋਜ਼ਗਾਰ ਦੇਣਾ ਪੰਚਾਇਤ ਦਾ ਫ਼ਰਜ਼ ਹੈ।
ਇਸ ਮੌਕੇ ਦੁਕਾਨਾਂ ਦਾ ਉਦਘਾਟਨ ਖਾਲੜਾ ਮਿਸ਼ਨ ਕਮੇਟੀ ਦੇ ਕੌਮੀ ਚੇਅਰਮੈਨ ਭਾਈ ਬਲਵਿੰਦਰ ਸਿੰਘ ਝਬਾਲ, ਸਰਪੰਚ ਸੋਨੂੰ ਚੀਮਾ ਤੇ ਸਰਪੰਚ ਮੋਨੂੰ ਚੀਮਾ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਸਮੇਂ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੁਰਦੇਵ ਸਿੰਘ ਰਿੰਕੂ ਛੀਨਾ, ਮਾਈਕਲ ਝਬਾਲ, ਚੇਅਰਮੈਨ ਸਾਗਰ ਸ਼ਰਮਾ, ਆੜ੍ਹਤੀ ਹਰੀਸ਼ ਨੰਦਾ, ਬਲਜੀਤ ਸਿੰਘ ਟਰਾਂਸਪੋਰਟਰ, ਰਾਮ ਸਿੰਘ ਨਾਮਧਾਰੀ, ਬੰਟੀ ਪ੍ਰਧਾਨ, ਰਾਣਾ ਆਧੀ, ਡਾ. ਸੌਰਵ ਧਵਨ, ਵਿਵੇਕ ਕੁਮਾਰ ਵਿੱਕੀ, ਅਰਵਿੰਦਰ ਕੁਮਾਰ ਬਿੱਟੂ ਮੈਂਬਰ, ਮਨਜੀਤ ਸਿੰਘ ਭੋਜੀਆਂ ਮੈਂਬਰ, ਰਮਨ ਕੁਮਾਰ ਮੈਂਬਰ ਪੰਚਾਇਤ, ਗੋਪੀ ਰਾਮ ਮੈਂਬਰ, ਮਨਜਿੰਦਰ ਸਿੰਘ ਲਹਿਰੀ, ਜਪਿੰਦਰ ਸਿੰਘ ਜਪਾਨਾ, ਗੁਰਦੀਪ ਸਿੰਘ ਸਰਪੰਚ, ਮੀਤੂ ਬੁਰਜ, ਗੁਰਪ੍ਰੀਤ ਸਿੰਘ ਲਾਡੀ ਪੰਜਵੜ, ਦਿਆਲ ਸਿੰਘ ਆਜ਼ਾਦ, ਅਸ਼ੋਕ ਕੁਮਾਰ ਸੋਹਲ, ਬਲਦੇਵ ਸਿੰਘ ਛਾਪਾ, ਬੰਟੀ ਸੂਦ, ਕਰਮ ਸਿੰਘ ਮੈਂਬਰ, ਕੁਲਦੀਪ ਸਿੰਘ ਕਾਲਾ ਨੰਬਰਦਾਰ, ਸੱਜਣ ਸਿੰਘ ਮਲਵਈ, ਜੱਗਾ ਸਵਰਗਾਪੁਰੀ ਤੇ ਸੂਰਜ ਸੂਦ ਆਦਿ ਸਮੇਤ ਸਮੂਹ ਅੱਡਾ ਝਬਾਲ ਵਾਸੀ ਹਾਜ਼ਰ ਸਨ।