ਸਿਕੰਦਰ ਸਿੰਘ ਮਲੂਕਾ ਵੱਲੋਂ ਮੁਲਾਜ਼ਮ ਫਰੰਟ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ

10/11/2021 5:36:15 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪਾਰਟੀ ਦੇ ਮੁਲਾਜ਼ਮ ਫਰੰਟ ਦੇ ਪ੍ਰਧਾਨ ਬਾਜ ਸਿੰਘ ਖਹਿਰਾ ਅਤੇ ਹੋਰ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਮੁਲਾਜ਼ਮ ਫਰੰਟ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰ ਦਿੱਤਾ ਹੈ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇ ਤੋਂ ਪਾਰਟੀ ਨਾਲ ਜੁੜੇ ਜਿਨ੍ਹਾਂ ਮੁਲਾਜ਼ਮ ਆਗੂਆਂ ਨੂੰ ਜਥੇਬੰਦਕ ਢਾਂਚੇ ਵਿਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਵਿਚ ਬਾਬਾ ਰਜਿੰਦਰਪਾਲ ਸਿੰਘ, ਨਿਸ਼ਾਨ ਸਿੰਘ ਭਿੰਡਰ, ਕਰਤਾਰ ਸਿੰਘ ਬੱਬਰੀ ਅਤੇ ਗੁਰਜੀਤ ਸਿੰਘ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ।

ਇਸ ਤੋਂ ਇਲਾਵਾ ਅਮਨਬੀਰ ਸਿੰਘ ਗੋਰਾਇਆ, ਪਰਮਜੀਤ ਸਿੰਘ ਪੱਟੀ, ਗੁਰਨਾਮ ਸਿੰਘ ਮਟੌਰ, ਸੁਖਦੇਵ ਸਿੰਘ ਭਲੱਥ, ਸੁਖਪਾਲ ਸਿੰਘ ਜਗਰਾਓ, ਬਿਕਰਮਜੀਤ ਸਿੰਘ ਅਤੇ ਦਿਲਬਾਗ ਸਿੰਘ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਜਦਕਿ ਧਰਮ ਸਿੰਘ ਰਾਈਂਏਵਾਲ ਨੂੰ ਪ੍ਰੈਸ ਸਕੱਤਰ ਬਣਾਇਆ ਗਿਆ ਹੈ। ਪਰਮਜੀਤ ਸਿੰਘ ਬੋਪਾਰਾਏ, ਜਸਬੀਰ ਸਿੰਘ , ਸੁਖਦੇਵ ਸਿੰਘ, ਸੁਨੀਲ ਅਰੋੜਾ, ਭੁਪਿੰਦਰ ਸਿੰਘ ਕਾਸ਼ਤੀਵਾਲ, ਮਨਜੀਤ ਸਿੰਘ ਕੰਗ, ਹਰਪ੍ਰੀਤ ਸਿੰਘ ਸੰਧੂ, ਗੁਰਜਿੰਦਰ ਸਿੰਘ, ਪਰਮਜੀਤ ਸਿੰਘ , ਗੁਰਮੇਲ ਸਿੰਘ, ਗੁਰਦਿਆਲ ਸਿੰਘ ਮਾਹੀ ਅਤੇ ਅਨੰਦ ਕਿਸ਼ੋਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਦਕਿ ਨੀਰਜ਼ਪਾਲ ਸਿੰਘ ਦਫਤਰ ਸਕੱਤਰ, ਬਚਿੱਤਰ ਸਿੰਘ, ਅਮ੍ਰਿਤਪਾਲ ਸ਼ਰਮਾਂ, ਰਵਿੰਦਰ ਸਿੰਘ, ਰਾਕੇਸ਼ ਕੁਮਾਰ, ਦੇਸ ਰਾਜ ਨਾਗਪਾਲ, ਗੁਰਮੇਜ ਸਿੰਘ, ਤਰਨਵੀਰ ਸਿੰਘ ਕਲਸੀ ਅਤੇ ਹਰਿੰਦਰ ਸਿੰਘ ਜਸਪਾਲ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ।

Gurminder Singh

This news is Content Editor Gurminder Singh