ਬੀ. ਡੀ. ਪੀ. ਓ. ਦਫ਼ਤਰ ਦੇ ਕਰਮਚਾਰੀਆਂ ''ਸਵੱਛ ਭਾਰਤ'' ਦੀ ਸਹੁੰ ਚੁੱਕੀ

09/28/2017 11:16:25 AM


ਫਾਜ਼ਿਲਕਾ (ਲੀਲਾਧਰ, ਨਾਗਪਾਲ) - ਆਪਣੇ ਘਰਾਂ, ਵਿਦਿਅਕ ਅਦਾਰਿਆਂ, ਸਿਹਤ ਸੰਸਥਾਵਾਂ, ਰੇਲਵੇ ਸਟੇਸ਼ਨਾਂ, ਬੱਸ ਸਟੈਂਡ, ਤਲਾਬਾਂ ਅਤੇ ਜਨਤਕ ਥਾਵਾਂ 'ਤੇ ਸਫ਼ਾਈ ਵਿਵਸਥਾ ਬਣਾਈ ਰੱਖਣ ਲਈ ਮਨਰੇਗਾ ਕਰਮਚਾਰੀਆਂ ਨੇ ਅੱਜ ਜ਼ਿਲਾ ਪ੍ਰਸ਼ਾਸਨਿਕ ਦਫ਼ਤਰ ਵਿਚ ਸਹੁੰ ਚੁੱਕੀ। ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਸਤਨਾਮ ਸਿੰਘ ਪਨੂੰ ਨੇ ਹਾਜ਼ਰ ਕਰਮਚਾਰੀਆਂ ਨੂੰ ਇਸ ਸਬੰਧੀ ਸਹੁੰ ਚੁੱਕਵਾਈ। ਇਸ ਮੌਕੇ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਕਰਮਚਾਰੀਆਂ ਨੇ ਸਹੁੰ ਚੁੱਕੀ ਕਿ ਉਹ ਸੰਕਲਪ ਲੈਂਦੇ ਹਨ ਕਿ 'ਸਵੱਛ ਭਾਰਤ' ਨਿਰਮਾਣ ਵਿਚ ਚਲਾਏ ਜਾ ਰਹੇ ਅਭਿਆਨ ਵਿਚ, ਜੋ 2 ਅਕਤੂਬਰ ਤੱਕ ਚੱਲਣਾ ਹੈ, ਦੇ ਲਈ ਆਪਣੇ ਆਪ ਨੂੰ ਪੂਰਨ ਰੂਪ ਨਾਲ ਸਮਰਪਿਤ ਰੱਖਣਗੇ। ਲੋਕਾਂ ਨੂੰ ਖੁੱਲ੍ਹੇ ਵਿਚ ਸ਼ੌਚ ਤੋਂ ਮੁਕਤ ਕਰਨ ਲਈ ਅਤੇ ਪਿੰਡਾਂ ਅਤੇ ਕਸਬਿਆਂ ਵਿਚ ਨਵੇਂ ਪਖਾਨੇ ਬਣਾਉਣ ਲਈ ਚਲਾਏ ਗਏ ਅਭਿਆਨ ਵਿਚ ਹਿੱਸਾ ਲੈਣਗੇ। 
ਇਸ ਮੌਕੇ ਕੂੜਾ ਕਰਕਟ ਦੀ ਸਫ਼ਾਈ ਅਤੇ ਗੰਦੇ ਪਾਣੀ ਦੀ ਉਚਿਤ ਨਿਕਾਸੀ ਕਰਵਾਉਣ ਦੀ ਵੀ ਸਹੁੰ ਚੁੱਕੀ ਗਈ। ਇਸ ਮੌਕੇ ਦਰਸ਼ਨ ਸਿੰਘ, ਜੋਤੀ ਰਾਣੀ, ਰਾਜਵਿੰਦਰ ਸਿੰਘ, ਗਗਨਦੀਪ ਸਿੰਘ, ਮਨੀਸ਼ ਸੇਠੀ, ਪੂਨਮ ਰਾਣੀ, ਰੀਮਾ ਜੈਸਵਾਲ, ਰਾਜੇਸ਼ ਕੁਮਾਰ, ਅੰਜਲੀ ਰਾਣੀ, ਮਹਿੰਦਰ ਕੁਮਾਰ, ਸੁਖਵੰਤ ਸਿੰਘ, ਵਿਕਾਸ ਸਾਮਾ ਹਾਜ਼ਰ ਸਨ।