ਕਰਮਚਾਰੀਆਂ ਨੇ ਨਾਅਰੇਬਾਜ਼ੀ ਕਰ ਕੇ ਸਰਕਾਰ ਦਾ ਕੀਤਾ ਪਿੱਟ ਸਿਆਪਾ

02/02/2018 6:54:30 AM

ਕਪੂਰਥਲਾ, (ਗੁਰਵਿੰਦਰ ਕੌਰ)- ਦਿ ਪੰਜਾਬ ਰਾਜ ਜ਼ਿਲਾ ਡੀ. ਸੀ. ਦਫਤਰ ਕਰਮਚਾਰੀ ਐਸੋਸੀਏਸ਼ਨ ਦੀ ਜ਼ਿਲਾ ਯੂਨਿਟ ਕਪੂਰਥਲਾ ਵੱਲੋਂ ਜ਼ਿਲਾ ਪ੍ਰਧਾਨ ਨਰਿੰਦਰ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਅੱਜ ਕਲਮਛੋੜ ਹੜਤਾਲ ਤੇ ਡੀ. ਸੀ. ਦਫਤਰ ਦੇ ਬਾਹਰ ਗੇਟ ਰੈਲੀ ਕੀਤੀ ਗਈ। ਜਿਸ ਦੌਰਾਨ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਸਬੰਧੀ ਜਮ ਕੇ ਨਾਅਰੇਬਾਜ਼ੀ ਕਰਦੇ ਹੋਏ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਯੂਨੀਅਨ ਵੱਲੋਂ ਏ. ਡੀ. ਸੀ. (ਜ) ਰਾਹੁਲ ਚਾਬਾ ਨੂੰ ਹੜਤਾਲ ਸਬੰਧੀ ਇਕ ਨੋਟਿਸ ਵੀ ਸੌਂਪਿਆ। 
ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਨਰਿੰਦਰ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਦੇਖਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸਮੂਹ ਮੁਲਾਜ਼ਮਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨ ਕੇ ਸਰਕਾਰ ਮੁਲਾਜ਼ਮ ਮਾਰੂ ਨੀਤੀ ਅਪਨਾ ਰਹੀ ਹੈ, ਜਿਸ ਨੂੰ ਯੂਨੀਅਨ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। 
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 2 ਫਰਵਰੀ ਨੂੰ ਵੀ ਪੰਜਾਬ ਦੇ ਸਮੂਹ ਡੀ. ਸੀ. ਦਫ਼ਤਰਾਂ, ਏ. ਡੀ. ਸੀ. (ਜ) ਦਫਤਰਾਂ, ਐੱਸ. ਡੀ. ਐੱਮ. ਦਫ਼ਤਰਾਂ, ਤਹਿਸੀਲ, ਸਬ ਤਹਿਸੀਲ 'ਚ ਕੰਮ ਕਰਦੇ ਦਫਤਰੀ ਕਾਮਿਆਂ ਵੱਲੋਂ ਪੂਰਨ ਤੌਰ 'ਤੇ ਕੰਮਕਾਜ ਠੱਪ ਰੱਖ ਕੇ ਕਲਮ ਛੋੜ ਹੜਤਾਲ ਜਾਰੀ ਰੱਖੀ ਜਾਵੇਗੀ ਤੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਜਸਵੀਰ ਸਿੰਘ ਚੀਮਾ ਤੇ ਜਨਰਲ ਸੈਕਟਰੀ ਸਰਬਜੀਤ ਸਿੰਘ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਕਿਸਾਨਾਂ ਵੱਲੋਂ ਹੜਤਾਲ 'ਚ ਸਮਰਥਨ ਦਿੱਤਾ ਗਿਆ। 
ਲੋਕਾਂ ਨੂੰ ਕਰਨਾ ਪਿਆ ਪ੍ਰੇਸ਼ਾਨੀਆਂ ਦਾ ਸਾਹਮਣਾ
ਜ਼ਿਕਰਯੋਗ ਹੈ ਕਿ ਡੀ. ਸੀ. ਦਫਤਰਾਂ ਸਮੇਤ ਸਮੂਹ ਸਰਕਾਰੀ ਅਦਾਰਿਆਂ ਦੇ ਕਰਮਚਾਰੀਆਂ ਵੱਲੋਂ ਅੱਜ ਕੀਤੀ ਗਈ ਕਲਮਛੋੜ ਹੜਤਾਲ ਕਾਰਨ ਜਿਥੇ ਵਿਭਾਗੀ ਕੰਮ ਪ੍ਰਭਾਵਿਤ ਹੋਇਆ, ਉਥੇ ਹੀ ਆਨ ਲਾਈਨ ਤੇ ਸਿੱਧੀਆਂ ਸੇਵਾਵਾਂ ਦੇ ਕੰਮ 'ਤੇ ਵੀ ਬੁਰਾ ਪ੍ਰਭਾਵ ਪਿਆ। ਇਨ੍ਹਾਂ ਦਫਤਰਾਂ ਨਾਲ ਸਬੰਧਿਤ ਵੱਖ-ਵੱਖ ਕੰਮ ਜਿਵੇਂ ਰਜਿਸਟ੍ਰੇਸ਼ਨ ਵਰਕ, ਮੈਰਿਜ ਰਜਿਸਟ੍ਰੇਸ਼ਨ, ਸਰਟੀਫਿਕੇਟ, ਜਾਤੀ ਸਰਟੀਫਿਕੇਟ, ਬੀ. ਸੀ. ਸਰਟੀਫਿਕੇਟ, ਰੈਜ਼ੀਡੈਂਸ ਸਰਟੀਫਿਕੇਟ, ਅਸਲਾ ਲਾਇਸੈਂਸ ਆਦਿ ਕਰਵਾਉਣ ਆਏ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। 
ਇਹ ਸਨ ਹਾਜ਼ਰ
ਇਸ ਮੌਕੇ ਗੁਲਸ਼ਨ ਕੁਮਾਰ ਸੀਨੀਅਰ ਵਾਈਸ ਪ੍ਰਧਾਨ, ਦਵਿੰਦਰਪਾਲ ਸਿੰਘ ਅਹੂਜਾ ਪ੍ਰੈੱਸ ਸਕੱਤਰ, ਰਜਵਾਨ ਖਾਨ ਜਨਰਲ ਸਕੱਤਰ, ਸੁਪਰਡੈਂਟ ਗ੍ਰੇਡ-1 ਬਿੰਦਰਪਾਲ ਸਿੰਘ, ਨਿਸ਼ਾ ਤਲਵਾੜ ਖਜ਼ਾਨਚੀ, ਮੈਡਮ ਅੰਜੂ ਬਾਲਾ ਪੀ. ਏ., ਅਸ਼ਵਨੀ ਕੁਮਾਰ ਰੀਡਰ, ਸਤਬੀਰ ਸਿੰਘ ਚੰਦੀ ਜ਼ਿਲਾ ਪ੍ਰਧਾਨ ਪੀ. ਐੱਸ. ਐੱਮ. ਐੱਸ. ਯੂ., ਦਲਜੀਤ ਕੌਰ ਅਡੀਸ਼ਨਲ ਜਨਰਲ ਸਕੱਤਰ, ਪਰਮਜੀਤ ਘੇੜਾ, ਪਰਮਜੀਤ ਸਿੰਘ, ਬਲਵੰਤ ਸਿੰਘ ਡੀ. ਆਰ. ਏ. (ਆਰ) ਅਮਿਤਾ, ਨਿਸ਼ਾ ਸਹਿਗਲ, ਭੁਪਿੰਦਰ ਕੌਰ, ਚੰਦਰਕਾਂਤਾ, ਸੰਦੀਪ ਕੌਰ, ਸਵੇਤਾ ਭਗਤ, ਤ੍ਰਿਪਤਾ ਦੇਵੀ, ਸਰੋਜ ਬਾਲਾ, ਲਵਲੀਨ ਕੌਰ, ਜਸਵਿੰਦਰ ਕੁਮਾਰੀ, ਅਵਿਨਾਸ਼ ਰਾਣੀ, ਲਛਮਣ ਦਾਸ, ਪ੍ਰੇਮ ਪਾਲ, ਬਲਵੰਤ ਸਿੰਘ, ਚਤਰ ਸਿੰਘ, ਨੀਲਮ ਕੁਮਾਰ, ਸਤਵਿੰਦਰ ਸਿੰਘ, ਨਰਿੰਦਰ ਭੱਲਾ, ਵਨੀਤ ਓਬਰਾਏ, ਜਗਦੀਪ ਕੁਮਾਰ, ਯੋਗੇਸ਼ ਤਲਵਾੜ, ਰਘੂ ਕਮਾਰ, ਮਨਮੋਹਣ ਸ਼ਰਮਾ, ਵਿਕਰਮ ਸ਼ਰਮਾ, ਗੋਪਾਲ ਸਿੰਘ, ਗਗਨਦੀਪ ਸਿੰਘ, ਲਛਮਣ ਦਾਸ ਆਦਿ ਹਾਜ਼ਰ ਸਨ।