ਮੰਗਾਂ ਸਬੰਧੀ ਮੁਲਾਜ਼ਮਾਂ ਨੇ ਜੰਗਲਾਤ ਮੰਤਰੀ ਦਾ ਫੂਕਿਆ ਪੁਤਲਾ

08/20/2018 1:52:30 AM

ਰਈਆ,   (ਹਰਜੀਪ੍ਰੀਤ, ਦਿਨੇਸ਼)-  ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੀ ਮੀਟਿੰਗ ਸੁਰਜੀਤ ਸਿੰਘ ਲਾਲੀ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੂਬਾ ਆਗੂ ਗੁਰਦੀਪ ਸਿੰਘ ਕਲੇਰ, ਰਛਪਾਲ ਸਿੰਘ ਯੋਧਾ ਨਗਰੀ ਤੇ ਦੀਵਾਨ ਸਿੰਘ ਬਾਣੀਆ ਨੇ ਕਿਹਾ ਕਿ ਜੰਗਲਾਤ ਮਹਿਕਮੇ ’ਚ 20 ਸਾਲਾਂ ਤੋਂ ਕੰਮ ਕਰ ਰਹੇ ਵਰਕਰਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜੰਗਲਾਤ ਮੰਤਰੀ ਸਾਧੂ ਸਿੰਘ ਜਥੇਬੰਦੀ ਨਾਲ ਗੱਲ ਕਰਨ ਤੋਂ ਵੀ ਇਨਕਾਰੀ ਹੈ।
ਇਸ ਮੌਕੇ ਮਿਡ-ਡੇ ਮੀਲ ਯੂਨੀਅਨ ਆਗੂ ਮਮਤਾ ਸ਼ਰਮਾ ਤੇ ਪ੍ਰਕਾਸ਼ ਸਿੰਘ ਥੋਥੀਆਂ ਨੇ ਕਿਹਾ ਕਿ ਜਰਮਨਜੀਤ ਸਿੰਘ ਛੱਜਲਵੱਢੀ ਤੇ ਉਨ੍ਹਾਂ ਦੇ 5 ਸਾਥੀਆਂ ਨੂੰ ਸਸਪੈਂਡ ਕੀਤਾ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਨੂੰ ਜਲਦੀ ਬਹਾਲ ਕੀਤਾ ਜਾਵੇ। ਇਸ ਮੌਕੇ ਯੂਨੀਅਨ ਵੱਲੋਂ ਜੀ. ਟੀ. ਰੋਡ ’ਤੇ ਜੰਗਲਾਤ ਮੰਤਰੀ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਸੁੱਖਾ ਸਿੰਘ ਲੋਹਗਡ਼੍ਹ, ਕੁਲਬੀਰ ਸਿੰਘ ਤਰਸਿੱਕਾ, ਪ੍ਰਤਾਪ ਸਿੰਘ ਗੱਗਡ਼ਭਾਣਾ, ਦਿਆਲ ਸਿੰਘ, ਬਚਿੱਤਰ ਸਿੰਘ, ਸਿਮਰਨਜੀਤ ਸਿੰਘ ਯੋਧਾ ਨਗਰੀ, ਸਤਪਾਲ ਸਿੰਘ ਆਦਿ ਆਗੂ ਹਾਜ਼ਰ ਸਨ।