ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰਾਂ ਨੂੰ 3 ਫੀਸਦੀ ਡੀ. ਏ. ਦਾ ਪੱਤਰ ਜਾਰੀ

10/22/2019 12:43:19 AM

ਚੰਡੀਗੜ੍ਹ, (ਭੁੱਲਰ)— ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਰਾਜ ਸਰਕਾਰ ਵਲੋਂ 3 ਫੀਸਦੀ ਡੀ. ਏ. ਦੇਣ ਦਾ ਪੱਤਰ ਸੋਮਵਾਰ ਜਾਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਡੀ. ਏ. 'ਚ 3 ਫੀਸਦੀ ਵਾਧੇ ਦਾ ਐਲਾਨ ਪਿਛਲੇ ਦਿਨੀਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਕੀਤਾ ਗਿਆ ਸੀ। ਵਿੱਤ ਵਿਭਾਗ ਵਲੋਂ ਸੋਮਵਾਰ ਇਸ ਸਬੰਧੀ ਜਾਰੀ ਪੱਤਰ ਅਨੁਸਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 3 ਫੀਸਦੀ ਡੀ. ਏ. ਪਹਿਲੀ ਨਵੰਬਰ ਤੋਂ ਇਸ ਮਹੀਨੇ ਦੀ ਤਨਖਾਹ ਦੇ ਨਾਲ ਹੀ ਮਿਲੇਗਾ। ਪੱਤਰ 'ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ 1 ਜਨਵਰੀ, 2018 ਤੋਂ ਬਕਾਇਆ 3 ਫੀਸਦੀ ਡੀ. ਏ. ਦੇਣ ਬਾਰੇ ਫੈਸਲਾ ਬਾਅਦ 'ਚ ਲਿਆ ਜਾਵੇਗਾ। ਵਿੱਤ ਵਿਭਾਗ ਵਲੋਂ ਜਾਰੀ ਪੱਤਰ ਦੀਆਂ ਕਾਪੀਆਂ ਸਮੂਹ ਵਿਭਾਗਾਂ ਦੇ ਮੁਖੀਆਂ, ਡਵੀਜ਼ਨਲ ਕਮਿਸ਼ਨਰਾਂ ਤੋਂ ਇਲਾਵਾ ਡਿਪਟੀ ਕਮਿਸ਼ਨਰਾਂ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਡੀ. ਏ. ਦੀ ਅਦਾਇਗੀ ਲਈ ਭੇਜੀਆਂ ਗਈਆਂ ਹਨ।

KamalJeet Singh

This news is Content Editor KamalJeet Singh