ਰੇਲਵੇ ਕਾਲੋਨੀ ਪਿੱਛੇ ਲਾਵਾਰਸ ਭਰੂਣ ਬਰਾਮਦ

04/03/2018 12:46:52 PM

ਰਾਜਪੁਰਾ (ਮਸਤਾਨਾ, ਚਾਵਲਾ)-ਬੀਤੇ ਦਿਨ ਸਥਾਨਕ ਰੇਲਵੇ ਕਾਲੋਨੀ ਪਿੱਛੇ ਕੁੱਝ ਆਵਾਰਾ ਕੁੱਤਿਆਂ ਨੂੰ ਇਕ ਇਨਸਾਨੀ ਭਰੂਣ ਨੂੰ ਨੋਚ-ਨੋਚ ਕੇ ਖਾਂਦੇ ਦੇਖਿਆ ਗਿਆ। ਕਿਸੇ ਵਿਅਕਤੀ ਨੇ ਕੁੱਤਿਆਂ ਨੂੰ ਭਜਾ ਕੇ ਭਰੂਣ ਕਬਜ਼ੇ ਵਿਚ ਲੈ ਕੇ ਥਾਣਾ ਸਿਟੀ ਦੀ ਪੁਲਸ ਨੂੰ ਮੌਕੇ 'ਤੇ ਬੁਲਾ ਲਿਆ। ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਭੱਠਾ ਲਛਮਣ ਦਾਸ ਕਾਲੋਨੀ ਵਾਸੀ ਸ਼ੰਕਰ ਦਾਸ ਨੇ ਪੁਲਸ ਨੂੰ ਦੱਸਿਆ ਕਿ ਸਥਾਨਕ ਰੇਲਵੇ ਕਾਲੋਨੀ ਪਿੱਛੇ ਇਕ ਇਨਸਾਨੀ ਭਰੂਣ ਨੂੰ ਆਵਾਰਾ ਕੁੱਤੇ ਖਾ ਰਹੇ ਸਨ। ਪੁਲਸ ਨੇ ਭਰੂਣ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਪੁਲਸ ਨੇ ਸ਼ੰਕਰ ਦਾਸ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 318 ਅਧੀਨ ਮਾਮਲਾ ਦਰਜ ਕਰ ਲਿਆ ਹੈ।