...ਤੇ ਏਲਾਂਤੇ ਮਾਲ ''ਚ 4 ਘੰਟਿਆਂ ਦੀ ਸਰਚ ਤੋਂ ਬਾਅਦ ਵੀ ਕੁਝ ਨਾ ਮਿਲਿਆ

08/13/2019 12:49:25 PM

ਚੰਡੀਗੜ੍ਹ (ਸੰਦੀਪ) : ਸੋਮਵਾਰ ਨੂੰ ਇੰਡਸਟਰੀਅਲ ਏਰੀਆ ਫੇਜ਼-1 ਸਥਿਤ ਏਲਾਂਤੇ ਮਾਲ 'ਚ ਬੰਬ ਹੋਣ ਦੀ ਸੂਚਨਾ ਨਾਲ ਹਫੜਾ-ਦਫੜੀ ਮਚ ਗਈ। ਦੁਪਹਿਰ ਇਕ ਵਜੇ ਕੰਟਰੋਲ ਰੂਮ 'ਤੇ ਇੰਟਰਨੈੱਟ ਕਾਲ ਆਈ ਅਤੇ ਕਾਲ ਕਰਨ ਵਾਲੇ ਨੇ ਕਿਹਾ ਕਿ ਮਾਲ 'ਚ ਬੰਬ ਰੱਖਿਆ ਹੈ। ਸੂਚਨਾ ਮਿਲਦੇ ਹੀ ਪੁਲਸ ਦੇ ਹੱਥ-ਪੈਰ ਫੁੱਲ ਗਏ। ਐੱਸ. ਐੱਸ. ਪੀ. ਨਿਲਾਂਬਰੀ ਜਗਦਲੇ ਸਮੇਤ ਪੁਲਸ ਵਿਭਾਗ ਦੇ ਆਲਾ ਅਧਿਕਾਰੀ ਭਾਰੀ ਫੋਰਸ ਦੇ ਨਾਲ ਮਾਲ ਪਹੁੰਚੇ। ਪੁਲਸ ਜਵਾਨਾਂ ਨਾਲ ਬੰਬ ਨਿਰੋਧਕ ਦਸਤਾ, ਕਮਾਂਡੋ, ਬੰਬ ਸਕੁਐਡ ਅਤੇ ਡਾਗ ਸਕੁਐਡ ਮੌਕੇ 'ਤੇ ਪਹੁੰਚ ਗਏ। ਸੁਰੱਖਿਆ ਦੇ ਮੱਦੇਨਜ਼ਰ ਸੀ. ਆਰ. ਪੀ. ਐੱਫ. ਦੀ ਬਟਾਲੀਅਨ ਨੂੰ ਵੀ ਬੁਲਾਇਆ ਗਿਆ।
ਪੁਲਸ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਮਾਲ 'ਚ ਮੌਜੂਦ ਸਾਰੇ ਲੋਕਾਂ ਨੂੰ ਬਾਹਰ ਕੱਢਿਆ। ਦੁਪਹਿਰ ਡੇਢ ਵਜੇ ਤੋਂ ਸ਼ਾਮ 4.30 ਵਜੇ ਤੱਕ ਬੰਬ ਨਿਰੋਧਕ ਦਸਤਾ ਮਾਲ 'ਚ ਬੰਬ ਦੀ ਭਾਲ ਕਰਦਾ ਰਿਹਾ ਪਰ ਸਰਚ ਮੁਹਿੰਮ ਦੌਰਾਨ ਦਸਤੇ ਨੂੰ ਕੋਈ ਬੰਬ ਜਾਂ ਸ਼ੱਕੀ ਚੀਜ਼ ਨਹੀਂ ਮਿਲੀ। ਸ਼ਾਮ 5.30 ਵਜੇ ਤੱਕ ਪੁਲਸ ਨੇ ਪੂਰੇ ਮਾਲ ਦੀ ਗੰਭੀਰਤਾ ਨਾਲ ਜਾਂਚ ਕਰਨ ਤੋਂ ਬਾਅਦ ਇੱਥੇ ਮਾਲ 'ਚ ਕੰਮ ਕਰਨ ਵਾਲਿਆਂ ਅਤੇ ਆਮ ਲੋਕਾਂ ਨੂੰ ਮਾਮਲ ਅੰਦਰ ਪ੍ਰਵੇਸ਼ ਕਰਨ ਦੀ ਇਜਾਜ਼ਤ ਦੇ ਦਿੱਤੀ। 
ਅਣਪਛਾਤੇ 'ਤੇ ਕੇਸ ਦਰਜ
ਐੱਸ. ਐੱਸ. ਪੀ. ਨਿਲਾਂਬਰੀ ਜਗਦਲੇ ਨੇ ਦੱਸਿਆ ਕਿ ਪੁਲਸ ਕੰਟਰੋਲ ਰੂਮ 'ਤੇ ਕਿਸੇ ਨੇ ਇੰਟਰਨੈੱਟ ਕਾਲ ਕਰਕੇ ਏਲਾਂਤੇ ਮਾਲ 'ਚ ਬੰਬ ਹੋਣ ਦੀ ਸੂਚਨਾ ਦਿੱਤੀ ਸੀ। ਉਨ੍ਹਾਂ ਨੇ ਦੱਸਆ ਕਿ ਪੁਲਸ ਕਰਨ ਵਾਲੇ ਵਿਅਕਤੀ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮਾਲ 'ਚ ਸਰਚ ਮੁਹਿੰਮ ਚਲਾਈ ਗਈ ਸੀ। ਉਨ੍ਹਾਂ ਕਿਹਾ ਤਿਓਹਾਰੀ ਸੀਜ਼ਨ ਅਤੇ ਛੁੱਟੀਆਂ ਹੋਣ ਕਾਰਨ ਮਾਲ 'ਚ ਖਾਸੀ ਭੀੜ ਸੀ।
ਅੱਗ ਲੱਗਣ ਦੀ ਗੱਲ ਕਹਿ ਕੇ ਖਾਲੀ ਕਰਵਾਇਆ
ਹਜ਼ਾਰਾਂ ਲੋਕਾਂ ਨਾਲ ਭਰੇ ਮਾਲ 'ਚ ਦਹਿਸ਼ਤ ਕਾਰਨ ਹਫੜਾ-ਦਫੜੀ ਨਾ ਫੈਲ ਜਾਵੇ, ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਪੁਲਸ ਨੇ ਮਾਲ ਦੀ ਸਕਿਓਰਿਟੀ ਦੀ ਮਦਦ ਲੈਂਦੇ ਹੋਏ ਮਾਲ 'ਚ ਮਾਮੂਲੀ ਅੱਗ ਲੱਗ ਜਾਣ ਦੀ ਸੂਚਨਾ ਦਿੰਦੇ ਹੋਏ ਲੋਕਾਂ ਨੂੰ ਤੁਰੰਤ ਬਾਹਰ ਜਾਣ ਲਈ ਕਿਹਾ। ਮਾਲ 'ਚ ਸਿਨੇਮੇ 'ਚ ਚੱਲ ਰਹੀ ਫਿਲਮ ਨੂੰ ਵਿਚਕਾਰ ਰੋਕ ਕੇ ਜਦੋਂ ਲੋਕਾਂ ਨੂੰ ਬਾਹਰ ਜਾਣ ਲਈ ਕਿਹਾ ਤਾਂ ਲੋਕ ਹੈਰਾਨ ਰਹਿ ਗਏ।
ਇਕਦਮ ਨਾਲ ਹਜ਼ਾਰਾਂ ਲੋਕਾਂ ਦੀ ਭੀੜ ਜਦੋਂ ਮਾਲ 'ਚੋਂ ਬਾਹਰ ਆਉਣ ਲੱਗੀ ਤਾਂ ਲੋਕ ਭੀੜ ਨੂੰ ਦੇਖ ਕੁਝ ਡਰ 'ਚ ਆ ਗਏ ਪਰ ਪੁਲਸ ਅਤੇ ਸਕਿਓਰਿਟੀ ਨੇ ਕੁਝ ਹੀ ਮਿੰਟਾਂ 'ਚ ਮਾਲ ਨੂੰ ਪੂਰੀ ਤਰ੍ਹਾਂ ਨਾਲ ਖਾਲੀ ਕਰਵਾ ਲਿਆ। ਇਸ ਦੌਰਾਨ ਪੁਲਸ ਅਤੇ ਸਕਿਓਰਿਟੀ ਨੇ ਕਿਸੇ ਵੀ ਵਿਅਕਤੀ ਨੂੰ ਆਪਣੇ ਨਾਲ ਲਿਆਂਦਾ ਸਮਾਨ ਬਾਹਰ ਲਿਜਾਣ ਦੀ ਆਗਿਆ ਨਹੀਂ ਦਿੱਤੀ ਸੀ। ਪਾਰਕਿੰਗ 'ਚ ਖੜ੍ਹੇ ਵਾਹਨਾਂ ਨੂੰ ਵੀ ਬਾਹਰ ਕੱਢਣ ਦੀ ਆਗਿਆ ਨਹੀਂ ਸੀ।

Babita

This news is Content Editor Babita