ਹੁਣ ਟ੍ਰੈਫਿਕ ਜਾਮ ਤੋਂ ਮਿਲੇਗੀ ਰਾਹਤ

08/13/2019 2:30:05 PM

ਮੋਹਾਲੀ (ਕੁਲਦੀਪ) : ਬਲੌਂਗੀ-ਖਰੜ ਰੋਡ 'ਤੇ ਬਣ ਰਹੇ ਫਲਾਈਓਵਰ ਦੇ ਹੇਠਾਂ ਟ੍ਰੈਫਿਕ ਦੇ ਰੋਜ਼ਾਨਾ ਲੱਗ ਰਹੇ ਲੰਬੇ ਜਾਮ ਤੋਂ ਹੁਣ ਰਾਹਤ ਮਿਲਣ ਦੀ ਸੰਭਾਵਨਾ ਬਣ ਗਈ ਹੈ। ਡਿਪਟੀ ਕਮਿਸ਼ਨਰ ਮੋਹਾਲੀ ਗਿਰੀਸ਼ ਦਿਆਲਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਇੱਥੇ ਫਲਾਈਓਵਰ ਦੇ ਹੇਠਾਂ ਐਲੀਵੇਟਿਡ ਰੋਡ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਫਲਾਈਓਵਰ ਬਣਾਉਣ ਵਾਲੀ ਕੰਪਨੀ ਵਲੋਂ ਇਸ ਫਲਾਈਓਵਰ ਪ੍ਰਾਜੈਕਟ ਦੇ ਪਹਿਲੇ ਫੇਜ਼ ਦਾ ਕੰਮ 15 ਦਿਨਾਂ 'ਚ ਖਤਮ ਕੀਤੇ ਜਾਣ ਦੀ ਸੰਭਾਵਨਾ ਹੈ। ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਡੀ. ਸੀ. ਗਿਰੀਸ਼ ਦਿਆਲਨ ਨੇ ਕੰਸਟਰਕਸ਼ਨ ਕੰਪਨੀ ਐੱਲ. ਐਂਡ. ਟੀ. ਦੇ ਨਾਲ ਮੀਟਿੰਗ ਕਰਕੇ ਫਲਾਈਓਵਰ ਪ੍ਰਾਜੈਕਟ ਦੇ ਤਹਿਤ ਐਲੀਵੇਟਿਡ ਰੋਡ ਦੇ ਛੇਤੀ ਨਿਰਮਾਣ ਦੇ ਨਿਰਦੇਸ਼ ਦਿੱਤੇ ਹਨ, ਜਿਸ ਕਾਰਨ ਕੰਪਨੀ ਨੇ ਐਲੀਵੇਟਿਡ ਰੋਡ ਦੇ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। 

Babita

This news is Content Editor Babita