1.80 ਕਰੋੜ ਦੀ ਲਾਗਤ ਨਾਲ ਨਵੀਆਂ ਲਾਈਨਾਂ ਵਿਛਾ ਕੇ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਬਿਜਲੀ ਸਪਲਾਈ ਕੀਤੀ ਬਹਾਲ

07/18/2023 2:09:23 PM

ਜਲੰਧਰ (ਪੁਨੀਤ) : ਲੋਹੀਆਂ ਅਧੀਨ ਪੈਂਦੇ ਪਿੰਡਾਂ ਮੰਡਾਲਾ, ਮੰਡਾਲਾ ਛੰਨਾ ਅਤੇ ਮੁੰਡੀ ਕਾਲੂ ਆਦਿ ’ਚ 8 ਦਿਨਾਂ ਤੋਂ ਬੰਦ ਪਈ ਬਿਜਲੀ ਸਪਲਾਈ ਸ਼ੁਰੂ ਹੋ ਗਈ, ਜਿਸ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਰਾਹਤ ਕਾਰਜਾਂ ਦੇ ਅਧੀਨ ਵਿਭਾਗ ਨੇ 13 ਜੁਲਾਈ ਨੂੰ 36 ਪਿੰਡਾਂ ’ਚ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਸੀ ਜਦਕਿ ਐਤਵਾਰ ਨੂੰ ਕਈ ਪਿੰਡਾਂ ’ਚ ਵੀ ਬਿਜਲੀ ਬਹਾਲ ਕੀਤੀ ਗਈ। ਮਹਿਰਾਜਵਾਲਾ ਬਿਜਲੀ ਘਰ ਅਧੀਨ ਪੈਂਦੇ ਪਿੰਡਾਂ ’ਚ ਪਾਣੀ ਭਰ ਜਾਣ ਕਾਰਨ ਬਿਜਲੀ ਸਪਲਾਈ ਚਾਲੂ ਨਹੀਂ ਹੋ ਸਕੀ, ਜਿਸ ਕਾਰਨ ਪਾਵਰਕਾਮ ਵੱਲੋਂ ਰਾਹਤ ਕਾਰਜ ਜੰਗੀ ਪੱਧਰ ’ਤੇ ਕੀਤੇ ਜਾ ਰਹੇ ਹਨ। ਅੱਜ ਬਾਕੀ ਪਿੰਡਾਂ ਵਿਚ ਕੰਮ ਸ਼ੁਰੂ ਹੋਣ ’ਤੇ ਇਲਾਕਾ ਨਿਵਾਸੀਆਂ ਦੇ ਨਾਲ-ਨਾਲ ਪਾਵਰਕਾਮ ਦੇ ਅਧਿਕਾਰੀਆਂ ਨੇ ਵੀ ਸੁੱਖ ਦਾ ਸਾਹ ਲਿਆ ਹੈ। ਜਲਦੀ ਤੋਂ ਜਲਦੀ ਨਵੀਆਂ ਲਾਈਨਾਂ ਵਿਛਾਉਣ ਲਈ ਦਬਾਅ ਸੀ। ਇਸ ਕਾਰਨ ਅਧਿਕਾਰੀਆਂ ਵੱਲੋਂ ਤੇਜ਼ੀ ਨਾਲ ਰਾਹਤ ਕਾਰਜ ਕੀਤੇ ਗਏ ਤੇ ਕਈ ਇਲਾਕਿਆਂ ’ਚ ਬਿਜਲੀ ਦਾ ਲੋਡ ਬਦਲ ਦਿੱਤਾ ਗਿਆ ਹੈ। ਬਿਜਲੀ ਸਪਲਾਈ ਚਾਲੂ ਕਰਨ ਤੋਂ ਪਹਿਲਾਂ ਵਿਭਾਗ ਵੱਲੋਂ ਵੱਖ-ਵੱਖ ਟੈਸਟ ਕੀਤੇ ਗਏ, ਜਿਸ ਤੋਂ ਬਾਅਦ ਮਹਿਰਾਜਵਾਲਾ ਸਬ-ਸਟੇਸ਼ਨ ਤੋਂ ਚੱਲਣ ਵਾਲੇ ਸਬੰਧਤ ਫੀਡਰਾਂ ਦੀਆਂ ਲਾਈਨਾਂ ਚਾਲੂ ਕਰ ਦਿੱਤੀਆਂ ਗਈਆਂ ਹਨ। ਪਾਵਰਕਾਮ ਉੱਤਰੀ ਜ਼ੋਨ ਦੇ ਚੀਫ਼ ਇੰਜੀਨੀਅਰ ਰਮੇਸ਼ ਲਾਲ ਸਾਰੰਗਲ ਨੇ ਸਬੰਧਤ ਖੇਤਰ ’ਚ ਮੌਕੇ ਦਾ ਮੁਆਇਨਾ ਕਰਨ ਮਗਰੋਂ ਬਿਜਲੀ ਬਹਾਲ ਕਰਨ ਦੇ ਹੁਕਮ ਦਿੱਤੇ। ਲੋਕਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਬਿਜਲੀ ਸਪਲਾਈ ਚਾਲੂ ਕਰਨ ਤੋਂ ਪਹਿਲਾਂ ਵੱਖ-ਵੱਖ ਮਾਪਦੰਡਾਂ ਅਧੀਨ ਜਾਂਚ ਕੀਤੀ ਗਈ ਕਿਉਂਕਿ ਕਈ ਥਾਵਾਂ ’ਤੇ ਹਾਲੇ ਵੀ ਪਾਣੀ ਭਰਿਆ ਹੋਇਆ ਸੀ। ਵਿਭਾਗ ਨੇ ਰਾਹਤ ਕਾਰਜਾਂ ’ਤੇ 1.80 ਕਰੋੜ ਰੁਪਏ ਖਰਚ ਕੀਤੇ ਹਨ, ਜਿਸ ਅਧੀਨ ਪ੍ਰਭਾਵਿਤ ਖੇਤਰਾਂ ’ਚ ਬਿਜਲੀ ਦੇ ਵੱਡੇ ਖੰਭੇ ਬਦਲੇ ਗਏ, ਨਵੇਂ ਟਰਾਂਸਫਾਰਮਰ ਲਾਏ ਗਏ ਤੇ ਨਵੀਆਂ ਲਾਈਨਾਂ ਵਿਛਾਈਆਂ ਗਈਆਂ।

ਇਹ ਵੀ ਪੜ੍ਹੋ : ਗੱਟਾ ਮੰਡੀ ਕਾਸੂ ਨੇੜੇ ਬੰਨ੍ਹ ’ਚ ਪਏ 700 ਫੁੱਟ ਲੰਬੇ ਪਾੜ ਨੂੰ ਪੂਰਨ ਦਾ ਕੰਮ ਸ਼ੁਰੂ, ਕਈ ਪਿੰਡ ਅਜੇ ਵੀ ਪਾਣੀ ’ਚ ਡੁੱਬੇ

ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹ ਤੋਂ ਬਾਅਦ 66 ਕੇ. ਵੀ. ਜੈਕੋਪੁਰ ਪੁਨੀਆ, ਭਾਗੋਬੁੱਧ ਸਮੇਤ ਮਹਿਰਾਜਵਾਲਾ ਸਬ-ਸਟੇਸ਼ਨ ਤੋਂ ਚੱਲਦੇ ਕੁੱਲ 54 ਪਿੰਡਾਂ ਵਿਚ ਬਿਜਲੀ ਸਪਲਾਈ ਠੱਪ ਰਹੀ। ਇਸੇ ਲੜੀ ਅਧੀਨ ਨਕੋਦਰ, ਫਿਲੌਰ ਡਿਵੀਜ਼ਨ ਅਧੀਨ ਚੱਲ ਰਹੇ ਕੰਮਾਂ ਵਿਚ 9 ਮੀਟਰ ਦੇ ਨਵੇਂ ਖੰਭੇ ਲਾਏ ਗਏ ਸਨ, ਜਿਸ ’ਚ ਜ਼ਿਆਦਾ ਸਮਾਂ ਲੱਗਿਆ। ਜਲੰਧਰ ਸਟੋਰ ਤੋਂ ਟਰੱਕਾਂ ਰਾਹੀਂ ਮਾਲ ਭੇਜਿਆ ਜਾਂਦਾ ਸੀ ਤੇ ਫੀਲਡ ਸਟਾਫ ਨੇ ਮਿਹਨਤ ਨਾਲ ਟਰਾਂਸਫਾਰਮਰ ਤੇ ਲਾਈਨਾਂ ਲਾਈਆਂ। ਅਧਿਕਾਰੀਆਂ ਨੇ ਦੱਸਿਆ ਕਿ ਪਾਵਰਕਾਮ ਵੱਲੋਂ ਅੱਜ ਕੀਤੇ ਕੰਮਾਂ ਕਾਰਨ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਪੈਂਦੇ ਸਾਰੇ 54 ਪਿੰਡਾਂ ਵਿਚ ਨਿਰਵਿਘਨ ਬਿਜਲੀ ਸਪਲਾਈ ਸ਼ੁਰੂ ਹੋ ਗਈ ਹੈ। ਨਕੋਦਰ ਡਵੀਜ਼ਨ ਦੇ ਏ. ਐੱਸ. ਈ. ਇੰਦਰਜੀਤ ਸਿੰਘ ਦੀ ਦੇਖ-ਰੇਖ ਹੇਠ ਕੰਮ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਹਰਿਆਣਾ ਨੂੰ ਇੰਝ ਮਿਲ ਸਕਦੀ ਰਾਹਤ, ਇਹ ਹੈ ਹੜ੍ਹ ਦੀ ਵਜ੍ਹਾ

ਕਈ ਫੁੱਟ ਪਾਣੀ ਵਿਚ ਰਾਹਤ ਕੰਮ ਕਰਨਾ ਪਿਆ
ਟੈਕਨੀਕਲ ਸਟਾਫ਼ ਨੂੰ ਪਾਣੀ ਵਿੱਚ ਕੰਮ ਕਰਕੇ ਨਵੀਆਂ ਲਾਈਨਾਂ ਵਿਛਾਉਣੀਆਂ ਪਈਆਂ, ਕਈ ਥਾਵਾਂ ’ਤੇ ਕਈ-ਕਈ ਫੁੱਟ ਪਾਣੀ ਭਰ ਗਿਆ ਅਤੇ ਟਰਾਂਸਫਾਰਮਰਾਂ ਦੇ ਫਿਊਜ਼ ਆਦਿ ਪਾਣੀ ਵਿਚ ਖੜ੍ਹੇ ਕਰਨੇ ਪਏ। ਇਸੇ ਕੜੀ ਅਧੀਨ ਪਾਵਰਕੌਮ ਵੱਲੋਂ ਫਿਲੌਰ, ਸ਼ਾਹਕੋਟ, ਲੋਹੀਆ, ਗਿੱਦੜਪਿੰਡੀ ਖੇਤਰਾਂ ਵਿੱਚ ਟਰਾਂਸਫਾਰਮਰ ਖਰਾਬ ਹੋਣ ਦੀ ਸੂਰਤ ਵਿੱਚ ਨਵੇਂ ਟਰਾਂਸਫਾਰਮਰ ਰੱਖੇ ਗਏ ਹਨ। ਜਦਕਿ ਕੱਕੜਕਲਾਂ, ਇਸਮਾਈਲਪੁਰ, ਕਮਾਲਪੁਰ, ਜਾਕੋਪੁਰ, ਪੂਨੀਆ, ਭਾਗੋ ਬੁੱਢਾ, ਸੁਲਤਾਨਪੁਰ ਲੋਧੀ ਅਤੇ ਆਸ-ਪਾਸ ਦੇ ਇਲਾਕਿਆਂ ਦੀਆਂ ਲਾਈਨਾਂ ਦੀ ਮੁਰੰਮਤ ਕਰ ਕੇ ਚਾਲੂ ਕਰ ਦਿੱਤਾ ਗਿਆ।

ਰਾਹਤ ਕਾਰਜ ਅਜੇ ਖਤਮ ਨਹੀਂ ਹੋਇਆ, ਮੁਰੰਮਤ ਦਾ ਕੰਮ ਜਾਰੀ : ਚੀਫ ਇੰਜਨੀਅਰ
ਚੀਫ ਇੰਜੀ. ਰਮੇਸ਼ ਲਾਲ ਸਾਰੰਗਲ ਨੇ ਕਿਹਾ ਕਿ ਨਿਰਵਿਘਨ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਅਜੇ ਤੱਕ ਰਾਹਤ ਕਾਰਜ ਨੇਪਰੇ ਨਹੀਂ ਚੜ੍ਹੇ। ਕਈ ਲਾਈਨਾਂ ਦਾ ਲੋਡ ਸ਼ਿਫਟ ਕਰ ਦਿੱਤਾ ਗਿਆ ਜਦਕਿ ਕਈ ਥਾਵਾਂ ’ਤੇ ਲੋਕਾਂ ਨੂੰ ਰਾਹਤ ਦੇਣ ਲਈ ਦੂਜੇ ਟਰਾਂਸਫਾਰਮਰਾਂ ਤੋਂ ਬਿਜਲੀ ਬਹਾਲ ਕਰ ਦਿੱਤੀ ਗਈ।

ਇਹ ਵੀ ਪੜ੍ਹੋ : ਕੁਦਰਤ ਨਾਲ ਛੇੜਛਾੜ ਕਰ ਕੇ ਰੋਕਿਆ ਵਹਾਅ ਤਾਂ ਹੜ੍ਹ ਨੇ ਸਭ ਕੀਤਾ ਤਬਾਹ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Anuradha

This news is Content Editor Anuradha