ਬਿਜਲੀ ਖਪਤਕਾਰਾਂ ਨੂੰ ਠੋਕਿਆ 13 ਲੱਖ 40 ਹਜ਼ਾਰ ਰੁਪਏ ਦਾ ਜੁਰਮਾਨਾ

12/02/2017 5:45:29 PM

ਤਲਵੰਡੀ ਭਾਈ (ਗੁਲਾਟੀ) - ਮੁੱਖ ਇੰਜੀਨੀਅਰ ਇੰਨਫੋਰਸਮੈਂਟ ਪੀ. ਐਸ. ਪੀ. ਸੀ. ਐਲ. ਪਟਿਆਲਾ ਦੀਆਂ ਹਦਾਇਤਾਂ ਡਿਪਟੀ ਚੀਫ ਇੰਜੀਨੀਅਰ ਸੀ. ਡੀ. ਮਿੱਤਲ ਵੱਲੋਂ ਚੈਕਿੰਗ ਦੌਰਾਨ ਬਿਜਲੀ ਚੋਰੀ, ਵਾਧੂ ਲੋਡ ਅਤੇ ਘੱਟ ਬਿੱਲ ਦੇ 41 ਕੇਸ ਫੜੇ, ਜਿਨ੍ਹਾਂ ਨੂੰ 13 ਲੱਖ 40 ਹਜ਼ਾਰ ਰੁਪਏ ਦਾ ਜੁਰਮਾਨਾ ਲੱਗਾ ਦਿੱਤਾ। ਉਨ੍ਹਾ ਦੱਸਿਆ ਕਿ ਚੈਕਿੰਗ 'ਚ ਇੰਨਫੋਰਸਮੈਂਟ ਫ਼ਿਰੋਜ਼ਪੁਰ, ਮੋਗਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ-01, ਬਠਿੰਡਾ-02 ਅਤੇ ਲੁਧਿਆਣਾ-01 ਦੀਆਂ ਟੀਮਾਂ ਸ਼ਾਮਿਲ ਸਨ। ਪੰਜਾਬ ਰਾਜ ਬਿਜਲੀ ਨਿਗਮ ਪਟਿਆਲਾ ਦੇ ਸੀ. ਐਮ. ਡੀ. ਦੀ ਹਦਾਇਤਾ ਅੁਨਸਾਰ ਲੋਕਾਂ ਨੂੰ ਬਿਜਲੀ ਚੋਰੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਬਿਜਲੀ ਦੀ ਵਰਤੋਂ ਨਿਯਮਾਂ ਅੁਨਸਾਰ ਅਤੇ ਸੰਯਮ ਨਾਲ ਕਰਨੀ ਚਾਹੀਦੀ ਹੈ। ਬਿਜਲੀ ਚੋਰੀ ਕਰਨ ਵਾਲੇ ਲੋਕਾਂ ਦੀ ਸੂਚਨਾ ਬਿਜਲੀ ਅਧਿਕਾਰੀਆਂ ਨੂੰ ਦੇਣ ਤਾਂ ਜੋ ਇਸ ਨੂੰ ਰੋਕਿਆਂ ਜਾ ਸਕੇ। ਉਨ੍ਹਾਂ ਨੇ ਸ਼ਨੀਵਾਰ ਨੂੰ ਦਸ ਪਿੰਡਾਂ ਦੀ ਚੈਕਿੰਗ ਕੀਤੀ, ਜਿਸ 'ਚ ਕਰਮੂਵਾਲਾ, ਭਿੰਡਰ ਕਲਾਂ, ਬੁਰਜ ਮੁਹੰਮਦ, ਕਾਸੂ ਮੇਧਰ ਅਤੇ ਤਾਰੇਵਾਲਾ ਆਦਿ ਪਿੰਡ ਸ਼ਾਮਲ ਹਨ।