ਬਿਜਲੀ ਬਿੱਲ ਦਾ ਭੁਗਤਾਨ ਨਾ ਕਰਨ ਵਾਲੇ ਇਨ੍ਹਾਂ 7 ਸਰਕਾਰੀ ਸਕੂਲਾਂ ਦੇ ਕੱਟਣਗੇ ਕੁਨੈਕਸ਼ਨ

07/27/2017 4:42:08 PM

ਰਾਏਪੁਰਾਣੀ : ਬਿਜਲੀ ਵਿਭਾਗ ਬੇਸ਼ੱਕ ਦਾਅਵੇ ਕਰਦੇ ਰਹੇ ਹਨ ਕਿ ਉਸ ਦੇ ਜੋ ਬਿਜਲ ਬਿੱਲ ਦੇ ਸਰਕਾਰੀ ਡਿਫਾਲਟਰ ਹਨ, ਉਨ੍ਹਾਂ ਤੋਂ ਇਹ ਬਕਾਇਆ ਬਿਜਲੀ ਹਰ ਹਾਲਤ 'ਚ ਵਸੂਲੇਗਾ, ਪਰ ਰਾਏਪੁਰਾਣੀ ਉਪ ਮੰਡਲ ਦੇ ਕਰੀਬ 81 ਸਰਕਾਰੀ ਡਿਫਾਲਟਰਾਂ ਤੋਂ ਸਾਢੇ 13 ਲੱਖ ਰੁਪਏ ਬਿਜਲੀ ਬਿੱਲ ਵਿਆਜ ਸਹਿਤ ਵਸੂਲਣਾ ਕਿਤੇ ਨਾ ਕਿਤੇ ਇਕ ਵੱਡੀ ਚੁਣੌਤੀ ਹੈ, ਹਾਲਾਂਕਿ ਬਿਜਲੀ ਵਿਭਾਗ ਨੇ ਇਨ੍ਹੀਂ ਦਿਨੀਂ ਆਮ ਉਪਭੋਗਤਾਵਾਂ 'ਤੇ ਤਾਂ ਪੂਰਾ ਸ਼ਿਕੰਜਾ ਕੱਸਿਆ ਹੋਇਆ ਹੈ ਪਰ ਸਵਾਲ ਤਾਂ ਇਹ ਉੱਠਦਾ ਹੈ ਕਿ ਜੇਕਰ ਬਿਜਲੀ ਵਿਭਾਗ ਨੂੰ ਸਹੀ ਮਾਇਨਿਆਂ 'ਚ ਘਾਟੇ ਦਾ ਦਰਦ ਹੈ ਤਾਂ ਫਿਰ ਉਹ ਸਰਕਾਰੀ ਡਿਫਾਲਟਰਾਂ 'ਤੇ ਦਬਾਅ ਪਾ ਕੇ ਬਿੱਲ ਭਰਵਾ ਕੇ ਘਾਟੇ ਦੇ ਦਰਦ 'ਤੇ ਜ਼ਖਮ ਕਿਉਂ ਨਹੀਂ ਲਗਾਉਂਦਾ ਹੈ।