ਚੋਣ ਕਮਿਸ਼ਨ ਦੇ ਹੁਕਮਾਂ ਦੀਆਂ ਉੱਡੀਆਂ ਧੱਜੀਆਂ, ਵੋਟਰਾਂ ਨੂੰ ਭਰਮਾਉਣ ਲਈ ਵੰਡੇ ਜਾ ਰਹੇ ਨੇ ਪੈਸੇ

02/11/2018 6:31:59 PM

ਖਰੜ੍ਹ(ਅਮਰਦੀਪ)— ਇਕ ਪਾਸੇ ਚੋਣ ਕਮਿਸ਼ਨ ਵੱਲੋਂ ਚੋਣਾਂ 'ਚ ਵੋਟਰਾਂ ਨੂੰ ਭਰਮਾਉਣ ਲਈ ਪੈਸੇ ਅਤੇ ਹੋਰ ਚੀਜ਼ਾਂ ਵੰਡਣ 'ਤੇ ਪਾਬੰਦੀ ਲਗਾਈ ਗਈ ਹੈ ਪਰ ਉਥੇ ਹੀ ਦੂਜੇ ਪਾਸੇ ਨਗਰ ਕੌਂਸਲ ਖਰੜ੍ਹ ਦੇ ਵਾਰਡ ਨੰਬਰ 14 ਦੀ ਉੱਪ ਚੋਣ ਦਰਮਿਆਨ ਚੋਣ ਕਮਿਸ਼ਨ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਵਾਰਡ 'ਚ ਇਕ ਸਿਆਸੀ ਪਾਰਟੀ ਦਾ ਉਮੀਦਵਾਰ ਵੋਟਰਾਂ ਨੂੰ ਭਰਮਾਉਣ ਲਈ ਪੈਸੇ ਵੰਡ ਰਿਹਾ ਹੈ। ਇਸ ਦੀ ਜਦੋਂ ਮੀਡੀਆ ਨੂੰ ਭਨਕ ਲੱਗੀ ਤਾਂ ਉਕਤ ਉਮੀਦਵਾਰ ਨੇ ਮੀਡੀਆ ਨੂੰ ਵੀ ਲਾਲਚ ਦੇਣ ਦੀ ਕੋਸ਼ਿਸ਼ ਕੀਤੀ। 
ਜ਼ਿਕਰਯੋਗ ਹੈ ਕਿ ਵਾਰਡ ਨੰਬਰ 14 ਦੇ ਕੌਂਸਲ ਬਿਮਲਾ ਮਾਸੀ ਦੇ ਦਿਹਾਂਤ ਹੋਣ ਮਗਰੋਂ ਉਕਤ ਵਾਰਡ ਦੀ ਉੱਪ ਚੋਣ 24 ਫਰਵਰੀ ਨੂੰ ਹੋਣ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਉਮੀਦਵਾਰ ਸ਼ਰੇਆਮ ਲੋਕਤੰਤਰ ਦੀਆਂ ਧੱਜੀਆਂ ਉਡਾ ਰਿਹਾ ਹੈ। ਖਰੜ੍ਹ ਸਿਟੀਜ਼ਨ ਵੈੱਲਫੇਅਰ ਦੇ ਪ੍ਰਧਾਨ ਐਡਵੋਕੇਟ ਕੇ. ਕੇ. ਸ਼ਰਮਾ, ਖਰੜ੍ਹ ਯੂਥ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਹੈੱਪੀ, ਸਮਾਜ ਸੇਵੀ ਆਗੂ ਦਲਜੀਤ ਸਿੰਘ ਸੈਣੀ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਅਜਿਹੇ ਖੜ੍ਹੇ ਉਮੀਦਵਾਰਾਂ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਅਤੇ ਪੂਰੀ ਜਾਂਚ ਕਰਕੇ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਕੀਤੀ ਜਾਵੇ ਜੋਕਿ ਵੋਟਰਾਂ ਨੂੰ ਭਰਮਾਉਣ ਲਈ ਨਗਰ ਕੌਂਸਲ ਵਾਰਡ ਨੰਬਰ 14 ਦੀ ਉੱਪ ਚੋਣ 'ਚ ਪੈਸੇ ਨਾ ਵੰਡੇ ਜਾਣ।