ਤੇਜ਼ ਰਫਤਾਰ ਬੱਸ ਦੀ ਲਪੇਟ ''ਚ ਆਇਆ ਮੋਟਰ ਸਾਈਕਲ ਸਵਾਰ ਬਜ਼ੁਰਗ, ਮੌਤ

02/15/2021 2:07:00 AM

ਕਰਤਾਰਪੁਰ, (ਸਾਹਨੀ)- ਅੱਜ ਸ਼ਾਮ ਕਰੀਬ ਪੌਣੇ 5 ਵਜੇ ਜੀ. ਟੀ. ਰੋਡ ਅੰਮ੍ਰਿਤਸਰ ਤੋਂ ਕਰਤਾਰਪੁਰ ਵੱਲ ਸਰਵਿਸ ਲਾਈਨ ’ਤੇ ਆ ਰਹੇ ਕਰਤਾਰਪੁਰ ਭੁਲੱਥ ਅੰਡਰਪਾਸ ਪੁਲ ਦੇ ਨੇੜੇ ਤੇਜ਼ ਰਫਤਾਰ ਪਿਆਰ ਬੱਸ ਸਰਵਿਸ ਦੀ ਬੱਸ ਦੀ ਲਪੇਟ ‘ਚ ਆਏ ਇਕ ਮੋਟਰ ਸਾਈਕਲ ਸਵਾਰ ਬਜ਼ੁਰਗ ਦੀ ਮੌਤ ਹੋ ਗਈ। ਇਸ ਸੰਬਧੀ ਪ੍ਰਤਖਦ੍ਰਸ਼ੀਆਂ ਅਨੁਸਾਰ ਮੋਟਰ ਸਾਈਕਲ ਨੰ. ਪੀ ਬੀ 09 ਏ ਡੀ 0103 ’ਤੇ ਸਵਾਰ ਇਕ ਬਜ਼ੁਰਗ ਭੁਲੱਥ ਮੋੜ ’ਤੇ ਬਣੇ ਅੰਡਰ-ਪਾਸ ਪੁਲ ਦੇ ਹੇਠੋਂ ਨਿਕਲ ਰਿਹਾ ਸੀ ਕਿ ਇਕ ਤੇਜ਼ ਰਫਤਾਰ ਬੱਸ ਨੰ ਪੀ ਬੀ 02 ਸੀ ਆਰ 8601 ਪਿਆਰ ਬੱਸ ਸਰਵਿਸ ਦੀ ਬੱਸ ਦੀ ਲਪੇਟ ਵਿਚ ਆ ਗਿਆ, ਜਿਸ ਨਾਲ ਬਜ਼ੁਰਗ ਦਾ ਸਿਰ ਅਤੇ ਇਕ ਪੈਰ ਕੁਚਲੇ ਗਏ, ਜਿਸ ਨਾਲ ਉਸ ਦੀ ਮੌਕੇ ’ਤੇ ਮੌਤ ਹੋ ਗਈ। ਇਸ ਸੰਬਧੀ ਮੌਕੇ ’ਤੇ ਪੁੱਜੇ ਐੱਸ. ਆਈ. ਆਤਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਿਚੋਂ ਪੁੱਤਰ ਗੁਰਵਿੰਦਰ ਸਿੰਘ ਵਾਸੀ ਰਾਏਪੁਰ ਰਾਈਆਂ ਥਾਣਾ ਭੁਲੱਥ ਨੇ ਦੱਸਿਆ ਕਿ ਉਸਦੇ ਪਿਤਾ ਭਜਨ ਸਿੰਘ ਪੁੱਤਰ ਕਰਤਾਰ ਸਿੰਘ (60) ਵਾਸੀ ਰਾਪੁਰ ਰਾਈਆ ਥਾਣਾ ਭੁੱਲਥ ਆਪਣੇ ਨਿੱਜੀ ਕੰਮ ਤੋਂ ਕਰਤਾਰਪੁਰ ਆਏ ਅਤੇ ਉਨ੍ਹਾਂ ਦੇ ਵਾਪਸ ਪਿੰਡ ਵੱਲ ਆਉਂਦੇ ਸਮੇਂ ਇਹ ਦਰਦਨਾਕ ਘਟਨਾ ਵਾਪਰੀ ਗਈ। ਪੁਲਸ ਨੇ ਲਡ਼ਕੇ ਗੁਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ ਅਤੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ।

Bharat Thapa

This news is Content Editor Bharat Thapa