ਅਜਿਹੀ ਔਲਾਦ ਰੱਬ ਕਿਸੇ ਨੂੰ ਨਾ ਦੇਵੇ, ਦੋ ਵਕਤ ਦੀ ਰੋਟੀ ਲਈ ਤਰਸ ਰਿਹੈ ਇਹ ਬਜ਼ੁਰਗ (ਤਸਵੀਰਾਂ)

03/01/2020 12:48:32 PM

ਜਲੰਧਰ— ਜਿਸ ਉਮਰ 'ਚ ਮਾਂ-ਬਾਪ ਦੀ ਬੱਚਿਆਂ ਨੂੰ ਸੇਵਾ ਕਰਨੀ ਚਾਹੀਦੀ ਹੈ, ਉਸ ਉਮਰ 'ਚ ਬਜ਼ੁਰਗ ਵਿਅਕਤੀ ਦੋ ਵਕਤ ਦੀ ਰੋਟੀ ਖਾਣ ਨੂੰ ਤਰਸ ਰਿਹਾ ਹੈ। ਜਲੰਧਰ ਦਾ ਰਹਿਣ ਵਾਲਾ ਬਜ਼ੁਰਗ ਬਿਹਾਰੀ ਲਾਲ ਦੋ ਬੇਟੇ ਅਤੇ ਧੀਆਂ ਹੋਣ ਦੇ ਬਾਵਜੂਦ ਦੋ ਵਕਤ ਦੀ ਰੋਟੀ ਲਈ ਦਰ-ਦਰ ਭਟਕ ਰਹੇ ਹਨ। ਬਿਹਾਰੀ ਲਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਦੋ ਬੇਟੇ ਅਤੇ ਤਿੰਨ ਬੇਟੀਆਂ ਹਨ। ਧੀਆਂ ਆਪਣੇ ਘਰ ਵਿਆਹੀਆਂ ਹੋਈਆਂ ਹਨ ਅਤੇ ਪੁੱਤਾਂ ਦੇ ਵੀ ਵਿਆਹ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੁੱਤਾਂ ਦੇ ਵਿਆਹ ਤੋਂ ਪਹਿਲਾਂ ਅਤੇ ਉਨ੍ਹਾਂ ਦੀ ਪਤਨੀ ਦੀ ਮੌਤ ਤੋਂ ਪਹਿਲਾਂ ਸਭ ਕੁਝ ਠੀਕ ਸੀ। ਉਨ੍ਹਾਂ ਕਿਹਾ ਕਿ ਇਕੋ ਮਕਾਨ 'ਚ ਉਹ ਆਪਣੇ ਪੁੱਤਾਂ ਨਾਲ ਮਜਬੂਰ ਹੋ ਕੇ ਰਹਿ ਤਾਂ ਰਹੇ ਹਨ ਪਰ ਉਨ੍ਹਾਂ ਨੂੰ ਬੇਹੱਦ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। 

ਰੋਟੀ ਤਾਂ ਕੀ ਚਾਹ ਤੱਕ ਵੀ ਨਹੀਂ ਪੁੱਛਦੇ ਦੋਵੇਂ ਪੁੱਤ 
ਪੁੱਤਾਂ ਨਾਲ ਮਜਬੂਰ ਹੋ ਕੇ ਰਹਿ ਰਹੇ ਬਿਹਾਰੀ ਲਾਲ ਨੂੰ ਉਨ੍ਹਾਂ ਦੇ ਦੋਵÎੇਂ ਪੁੱਤਾਂ ਨੇ ਰੋਟੀ ਤਾਂ ਕੀ ਦੇਣੀ ਸੀ ਸਗੋਂ ਚਾਹ ਤੱਕ ਵੀ ਨਹੀਂ ਪੁੱਛੀ ਜਾਂਦੀ। ਉਹ ਦਸਵੰਧ ਐੱਨ. ਜੀ. ਓ. 'ਚ ਜਾ ਕੇ ਰੋਟੀ ਖਾਂਦੇ ਹਨ ਅਤੇ ਰਾਤ ਦੀ ਰੋਟੀ ਵੀ ਨਾਲ ਹੀ ਲੈ ਕੇ ਚਲੇ ਜਾਂਦੇ ਹਨ। ਦਾਸਤਾਨ ਸੁਣਾਉਂਦੇ ਹੋਏ ਬਿਹਾਰੀ ਲਾਲ ਨੇ ਦੱਸਿਆ ਕਿ ਮੈਂ ਪੁੱਤਾਂ ਦੇ ਕੋਲ ਧੱਕੇ ਨਾਲ ਰਹਿ ਰਿਹਾ ਹਾਂ ਅਤੇ ਉਹ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਨਾਲ-ਨਾਲ ਚਾਹ, ਰੋਟੀ ਤੱਕ ਵੀ ਨਹੀਂ ਦੇ ਰਹੇ ਹਨ। ਪਤਨੀ ਦੀ ਮੌਤ ਹੋਣ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ। 
ਉਨ੍ਹਾਂ ਕਿਹਾ ਕਿ ਇਸ ਬਾਰੇ ਪੁਲਸ ਨੂੰ ਵੀ ਇਸ ਸਬੰਧੀ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਇਕ-ਦੋ ਵਾਰ ਬੱਚਿਆਂ ਨੂੰ ਝਾੜ ਪਾਉਣ ਲਈ ਆਈ ਸੀ ਅਤੇ ਬਾਅਦ 'ਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਡੀ. ਸੀ. ਨੂੰ ਵੀ ਇਸ ਬਾਰੇ ਦੱਸਿਆ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ 19 ਤਰੀਕ ਨੂੰ ਡੀ. ਸੀ. ਨੇ ਉਨ੍ਹਾਂ ਨੂੰ ਪੁੱਤਾਂ ਸਮੇਤ ਆਪਣੇ ਕੋਲ ਬੁਲਾਇਆ ਸੀ ਪਰ ਮੇਰੇ ਪੁੱਤਰ ਉਥੇ ਨਹੀਂ ਪਹੁੰਚੇ। ਉਥੇ ਮੈਨੂੰ ਬੈਠਣ ਲਈ ਕਿਹਾ ਗਿਆ ਸੀ ਪਰ ਮੈਂ ਜ਼ਿਆਦਾ ਦੇਰ ਤੱਕ ਬੈਠ ਨਹੀਂ ਸਕਦਾ ਸੀ ਅਤੇ ਮੈਂ ਫਿਰ ਵਾਪਸ ਆ ਗਿਆ।

ਬੱਚੇ ਮੰਗਦੇ ਨੇ ਪੈਸੇ, ਮੈਂ ਕਿੱਥੋ ਦੇਵਾਂ
ਉਨ੍ਹਾਂ ਕਿਹਾ ਕਿ ਬੱਚੇ ਮੇਰੇ ਤੋਂ ਪੈਸੇ ਮੰਗਦੇ ਹਨ, ਪਰ ਮੈਂ ਪੈਸੇ ਕਿੱਥੋ ਦੇਵਾਂ। ਉਨ੍ਹਾਂ ਕਿਹਾ ਕਿ ਮੈਂ ਜੇਕਰ ਹੁਣ ਕੋਈ ਕੰਮ ਨਹੀਂ ਕਰ ਸਕਦਾ ਪਰ ਮੈਂ ਰੋਟੀ ਤਾਂ ਖਾਉਣੀ ਹੀ ਹੈ, ਇਸ ਲਈ ਉਹ ਦਸਵੰਦ ਐੱਨ. ਜੀ. ਓ. 'ਚ ਆ ਕੇ ਰੋਟੀ ਖਾ ਲੈਂਦੇ ਹਨ ਅਤੇ ਇਥੋਂ ਹੀ ਰਾਤ ਦੀ ਰੋਟੀ ਵੀ 10 ਰੁਪਏ ਦੇ ਕੇ ਲੈ ਕੇ ਚਲੇ ਜਾਂਦੇ ਹਨ। 

ਰਾਤ ਦੀ ਸੁੱਕ ਚੁੱਕੀ ਰੋਟੀ ਨੂੰ ਸਵੇਰੇ ਖਾਉਂਦੇ ਨੇ ਚਾਹ ਨਾਲ 
ਉਨ੍ਹਾਂ ਕਿਹਾ ਕਿ ਰਾਤ ਦੀ ਰੋਟੀ ਸਵੇਰ ਦੇ ਸਮੇਂ ਗਰਮ ਕਰਕੇ ਚਾਹ ਦੇ ਨਾਲ ਖਾਹ ਲੈਂਦਾ ਹਾਂ। ਤਿੰਨੋਂ ਕੁੜੀਆਂ ਵਿਆਹੀਆਂ ਹੋਈਆਂ ਹਨ, ਜੋ ਕਿ ਆਪਣੇ ਸਹੁਰੇ ਘਰ 'ਚ ਹਨ। ਲੜਕੀ ਦੇ ਸਹੁਰੇ ਪਰਿਵਾਰ 'ਚ ਰਹਿਣਾ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਹੈ। ਮੇਰੇ ਪੋਤੇ-ਪੋਤੀਆਂ ਵੀ ਨਹੀਂ ਪੁੱਛਦੇ ਹਨ। ਉਨ੍ਹÎਾਂ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਬੱਚਿਆਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਅਤੇ ਬਜ਼ੁਰਗ ਮਾਂ-ਬਾਪ ਦੀ ਸੇਵਾ ਕਰਨੀ ਚਾਹੀਦੀ ਹੈ।

shivani attri

This news is Content Editor shivani attri